Hove Sarwan Virla Koi Part 2, ਹੋਵੇ ਸਰਵਨ ਵਿਰਲਾ ਕੋਈ

Описание к видео Hove Sarwan Virla Koi Part 2, ਹੋਵੇ ਸਰਵਨ ਵਿਰਲਾ ਕੋਈ

ਗਿਆਨੀ ਮਾਨ ਸਿੰਘ ਜੀ ‘ਝੌਰ’
ਗਿਆਨੀ ਮਾਨ ਸਿੰਘ ਜੀ ਝੌਰ, ਆਪ ਸੁਭਾ ਦੇ ਨੇਕ, ਅੱਖਾਂ ਵਿੱਚ ਨੂਰੀ ਚਮਕ, ਖਿੜਿਆ ਹੋਇਆ ਚਿਹਰਾ, ਹਲਕਾ ਫੁਲਕਾ ਸਰੀਰ, ਸ਼ੇਰ ਵਾਂਗ ਗਰਜਵੀਂ ਆਵਾਜ਼, ਸੰਗਤਾਂ ਲਈ ਅਥਾਹ ਪਿਆਰ, ਬੋਲ ਦੇ ਮਿੱਠੇ, ਇਤਿਹਾਸ ਦੀ ਗੂੜ੍ਹੀ ਵਾਕਫ਼ੀਅਤ ਰੱਖਣ ਵਾਲੇ, ਗੁਰਮਤ ਦੇ ਧਾਰਨੀ, ਬਾਣੀ ਦੇ ਪਿਆਰ ਵਾਲੇ ਤੇ ਸਿੱਖ ਪੰਥ ਦੇ ਇਕ ਚੋਟੀ ਦੇ ਲੇਖਕ, ਕਵੀ, ਵਿਦਵਾਨ, ਧੜੱਲੇਦਾਰ ਪ੍ਰਚਾਰਕ ਸਨ। ਜਦੋਂ ਗੁਰਬਾਣੀ ਦੀ, ਕੁਰਾਨ ਦੀ, ਸ਼ਾਸਤਰਾਂ ਦੀ, ਵੇਦਾਂ-ਪੁਰਾਣਾਂ ਦੀ ਵਿਆਖਿਆ ਕਰਦੇ ਸਨ ਤਾਂ ਵੱਡੇ ਵੱਡੇ ਆਲਮ ਫਾਜ਼ਲ, ਪੰਡਤ, ਗਿਆਨੀ, ਫ਼ਿਲਾਸਫ਼ਰ, ਆਪ ਦੇ ਸਾਹਮਣੇ ਸਿਜਦੇ ਕਰਦੇ ਸਨ।
ਆਪ ਦਾ ਪੰਜਾਬੀ, ਉਰਦੂ, ਬੰਗਾਲੀ, ਫ਼ਾਰਸੀ, ਸੰਸਕ੍ਰਿਤ, ਹਿੰਦੀ, ਅਰਬੀ, ਤੇ ਲੋੜੀਂਦੀ ਅੰਗਰੇਜ਼ੀ ਜ਼ੁਬਾਨਾਂ ਤੇ ਕਾਬੂ ਸੀ । ਗਿਆਨੀ ਜੀ ਮਾਹੌਲ ਮੁਤਾਬਕ, ਢੁਕਵੇਂ ਸ਼ਬਦਾਂ ਦੀ ਵਰਤੋਂ ਕਰਨ ਜਾਂਚ ਰੱਖਦੇ ਸਨ । ਲੈਅ ਤੋਲ ਤੁਕਾਂਤ ਤੇ ਭਾਵਾਂ ਦੀ ਡੂੰਘਾਈ ਪੱਖੋਂ ਗਿਆਨੀ ਜੀ ਦੀਆਂ ਗੀਤ-ਨੁਮਾਂ ਨਜ਼ਮਾਂ ਵੀ ਸੰਗਤਾਂ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਸਨ । ਗਿਆਨੀ ਜੀ ਖਾਮੋਸ਼ ਹਿਰਦਿਆਂ ਨੂੰ ਧੜਕਾ ਦੇਣ ਵਾਲੇ ਬਲਵਾਨ ਕਥਾ-ਵਾਚਕ ਸਿੱਖ ਕੌਮ ਦੇ ਸਹੀ ਤਰਜਮਾਨ, “ਕਥਾ ਦੇ ਪੈਗ਼ੰਬਰ” ਕਹੇ ਜਾ ਸਕਦੇ ਹਨ ।

Produced by: Sardul Singh Marwa MBE, and Balwant Singh Litranwalla

Комментарии

Информация по комментариям в разработке