ਸੰਤ ਰਾਮ ਉਦਾਸੀ ਲਾਈਵ- ਪੋਰਟ ਅਲਬਰਨੀ, ਕੈਨੇਡਾ, 1979 (Sant Ram Udasi Live- Canada, 1979)

Описание к видео ਸੰਤ ਰਾਮ ਉਦਾਸੀ ਲਾਈਵ- ਪੋਰਟ ਅਲਬਰਨੀ, ਕੈਨੇਡਾ, 1979 (Sant Ram Udasi Live- Canada, 1979)

ਪੰਜਾਬੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ (1939-1986) ਸੰਨ 1979 ਵਿੱਚ ਇਪਾਨਾ (ਇੰਡੀਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ) ਦੇ ਸੱਦੇ 'ਤੇ ਕੈਨੇਡਾ ਆਏ ਸਨ। ਉਸ ਸਮੇਂ ਬੀ ਸੀ, ਕੈਨੇਡਾ ਦੇ ਸ਼ਹਿਰ ਪੋਰਟ ਅਲਬਰਨੀ ਵਿੱਚ ਉਹਨਾਂ ਦੇ ਪ੍ਰੋਗਰਾਮ ਦੀ ਇਕ ਫਿਲਮ ਬਣਾਈ ਗਈ ਸੀ। ਇਸ ਫਿਲਮ ਵਿੱਚ ਉਹਨਾਂ ਦੇ ਪ੍ਰੋਗਰਾਮ ਦੇ ਕੁੱਝ ਹਿੱਸੇ ਟੋਟਿਆਂ ਵਿੱਚ ਰਿਕਾਰਡ ਕੀਤੇ ਗਏ ਸਨ। ਸਾਡੇ ਵਿਚਾਰ ਵਿੱਚ ਸ਼ਾਇਦ ਇਹ ਫਿਲਮ ਸੰਤ ਰਾਮ ਉਦਾਸੀ ਹੁਰਾਂ ਦੀ ਇਕੋ ਇਕ ਲਾਈਵ ਫਿਲਮ ਹੋਵੇ। ਇਸ ਲਈ 'ਵਤਨ' ਵਲੋਂ ਇਸ ਫਿਲਮ ਨੂੰ ਪੰਜਾਬੀ ਜਗਤ ਅੱਗੇ ਪੇਸ਼ ਕਰਦਿਆਂ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।

ਸਾਨੂੰ ਇਹ ਫਿਲਮ ਥੋੜ੍ਹਾ ਜਿਹਾ ਸਮਾਂ ਪਹਿਲਾਂ ਗੁਰਨਾਮ ਡੁਲਕੂ ਹੁਰਾਂ ਤੋਂ ਪ੍ਰਾਪਤ ਹੋਈ ਸੀ ਜੋ 1979 ਵਿੱਚ ਪੋਰਟ ਅਲਬਰਨੀ ਵਿੱਚ ਰਹਿੰਦੇ ਸਨ। ਇਸ ਫਿਲਮ ਨੂੰ ਬਣਵਾਉਣ ਅਤੇ ਹੁਣ ਤੱਕ ਸਾਂਭ ਕੇ ਰੱਖਣ ਲਈ ਅਸੀਂ ਉਹਨਾਂ ਦਾ ਖਾਸ ਧੰਨਵਾਦ ਕਰਦੇ ਹਾਂ। ਸਾਡੇ ਤੱਕ ਇਹ ਫਿਲਮ ਸਰਬਜੀਤ ਹੁੰਦਲ ਨੇ ਪਹੁੰਚਾਈ ਹੈ। ਇਸ ਲਈ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ।

ਸੰਤ ਰਾਮ ਉਦਾਸੀ ਹੁਰਾਂ ਦੇ ਹੋਰ ਗੀਤ ਸੁਣ ਲਈ ਇਸ ਲਿੰਕ 'ਤੇ ਜਾਉ:
   • ਸੰਤ ਰਾਮ ਉਦਾਸੀ ਦੇ ਗੀਤ -Revolutionary s...  

ਕੈਨੇਡਾ ਦੀ ਫੇਰੀ ਦੌਰਾਨ ਸੰਤ ਰਾਮ ਉਦਾਸੀ ਨਾਲ ਕੀਤੀ ਇੰਟਰਵਿਊ ਸੁਣਨ ਲਈ ਜਾਉ:
   • Sant Ram Udasi Interview Binning   ਜਾਂ
http://www.watanpunjabi.ca/feb2012/au...



ਇਹ ਇੰਟਰਵਿਊ ਲਿਖਤੀ ਰੂਪ ਵਿੱਚ ਪੜ੍ਹਨ ਲਈ ਜਾਉ:
http://www.watanpunjabi.ca/feb2012/ar...

ਸੰਤ ਰਾਮ ਉਦਾਸੀ ਬਾਰੇ ਇਕ ਲੇਖ "ਅਸਲ ਲੋਕ ਕਵੀ ਸੰਤ ਰਾਮ ਉਦਾਸੀ" ਪੜ੍ਹਨ ਲਈ ਜਾਉ:
http://www.watanpunjabi.ca/august2011...

Комментарии

Информация по комментариям в разработке