BIR SINGH MUSIC PRESENTS
Charhdikala ਚੜ੍ਹਦੀਕਲਾ - The Song celebrating the aspiration of staying in the mental state of eternal optimism and positivity, regardless of the harsh circumstances at Farmers protest.
ਚੜ੍ਹਦੀਕਲਾ, ਐਸੀ ਮਾਨਸਿਕ ਅਵੱਸਥਾ ਹੈ, ਜਿਸ ਵਿੱਚ ਹਰ ਦੁੱਖ, ਤਸ਼ੱਦਦ ਜਾਂ ਕਿਸੇ ਵੀ ਚੰਗੇ ਮਾੜੇ ਹਾਲਾਤਾਂ ਵਿੱਚ, ਇੱਕ ਇਨਸਾਨ, ਆਨੰਦ, ਅਤੇ ਪਰਮਾਤਮਾ ਦਾ ਭਾਣਾ ਹੀ ਮਹਿਸੂਸ ਕਰੇ ।
SONGS CREDITS
Singer/Composer - Bir Singh / birsinghmusic
Lyrics - Ajaydeep Sandhu / ajaydeep_sandhu
Music - Bhai Manna Singh / myselfmanna
Mix and Master - Sunny Seven
Posters and Video - Avi Creations / avi.creations
Photography credits - Ravan Khosa, Avi Creations, Gurnoor Riar, Vibhu Grover, JK photography, The Astral Films. If used any other's work, please contact.
Sketch credits - Raavisaar / raavisaar
Bir Singh Manager- Harpreet Shahpur
SPECIAL THANKS
Amrinder Gill
Karaj Gill
Team Rhythm Boyz Entertainment
LYRICS
ਕਰਦੇ ਨੀ ਕੰਮ ਗੋਡੇ,ਕਰਦੇ ਨੀ ਕੰਮ ਗੋਡੇ,
ਜੋਤ ਜਾਂਦੀ ਮੁੱਕ ਦੀ ।
ਲੰਘਦੀ ਨਾ ਘੁੱਟ ਸੌਖੀ
ਵਿਚੋਂ ਵਿੱਚ ਸੁੱਕ ਦੀ ।
ਘਰ - ਬਾਹਰ, ਫ਼ਸਲਾਂ ਤੇ
ਅੱਖ ਰੱਖੀਂ ਪਿੱਛੋਂ, ਇੱਥੇ,
ਅਣਖਾਂ ਦੀ ਰਾਖੀ ਦਾ ਸਵਾਲ,
ਤੇਰੇ ਬਾਪੂ ਦਾ,
ਚੜ੍ਹਦੀਕਲਾ ਦੇ ਵਿੱਚ ਹਾਲ ।
ਤੇਰੇ ਬਾਪੂ ਦਾ,
ਚੜ੍ਹਦੀਕਲਾ ਦੇ ਵਿੱਚ ਹਾਲ ।
ਸ਼ੇਰ ਬੱਗਿਆ,
ਵਾਹਿਗੁਰੂ, ਅੰਗ ਸੰਗ ਨਾਲ ।
ਤੇਰੇ ਬਾਪੂ ਦਾ,
ਚੜ੍ਹਦੀਕਲਾ ਦੇ ਵਿੱਚ ਹਾਲ ।
ਆਖੀਂ ਤੇਰੀ ਬੇਬੇ ਨੂੰ ਵੀ,
ਹੌਕਾ ਹੀ ਨਾ ਕੱਢ ਜੇ ।
ਰੋਟੀ ਪਿੱਛੇ ਆਏ ਆਂ
ਐਂਵੇ ਰੋਟੀ ਹੀ ਨਾ ਛੱਡ ਜੇ ।
ਵੇਲੇ ਨਾ, ਹਵੇਲੀ ਵਾਲਾ,
ਜਿੰਦਾ ਮਾਰ ਆਇਓ ਵੇ ।
ਡੰਗਰਾਂ ਨੂੰ ਤੂੜੀ ਵਾਲੇ,
ਅੰਦਰ ਵਾੜ ਆਇਓ ਵੇ ।
ਦੱਸੀਂ ਬਾਹਰ ਵਾਲਿਆਂ ਨੂੰ,
ਨੈੱਟ ਨਹੀਓਂ ਚੱਲਣਾ,
ਫੋਟੋ ਵਾਲੀ, ਹੋਣੀ ਨਹੀਓਂ ਕਾਲ ।
ਤੇਰੇ ਬਾਪੂ ਦਾ,
ਚੜ੍ਹਦੀਕਲਾ ਦੇ ਵਿੱਚ ਹਾਲ ।
ਤੇਰੇ ਬਾਪੂ ਦਾ,
ਚੜ੍ਹਦੀਕਲਾ ਦੇ ਵਿੱਚ ਹਾਲ ।
ਧੁੰਦ ਵਿੱਚ ਮੁੱਠੀਆਂ ਨੂੰ,
ਕਰਾਂ ਜਦੋਂ ਬੰਦ ਓਏ ।
ਉਸ ਵੇਲੇ ਚੇਤੇ ਮੈਨੂੰ,
ਆਉਂਦੀ ਸਰਹੰਦ ਓਏ ।
ਬਲਦੀ ਹੋਈ ਲੋਹ ਕੋਲੇ,
ਅੱਗ ਸੇਕ ਲੈਂਦਾ ਹਾਂ ।
ਅੱਗ ਵਿੱਚੋਂ ਮੈਂ ਤਾਂ ਭਾਈ
ਦਿਆਲਾ ਵੇਖ ਲੈਂਦਾ ਹਾਂ ।
ਵਲੀਆਂ ਦੇ ਵਲੀ ਦੀ,
ਫੋਟੋ ਮੇਰੇ ਬਟੂਏ ਚ,
ਇੱਕੋ ਝਾਤੀ, ਲੈਂਦੀ ਏ ਸੰਭਾਲ ।
ਤੇਰੇ ਬਾਪੂ ਦਾ,
ਚੜ੍ਹਦੀਕਲਾ ਦੇ ਵਿੱਚ ਹਾਲ ।
ਤੇਰੇ ਬਾਪੂ ਦਾ,
ਚੜ੍ਹਦੀਕਲਾ ਦੇ ਵਿੱਚ ਹਾਲ ।
ਪਾਇਆ ਮੇਰੇ ਗਿੱਟੇ ਉੱਤੇ ,
ਸੋਟੀ ਦਾ ਨਿਸ਼ਾਨ ਇਹਨਾਂ ।
ਵੇਖ ਹਾਂ ਚੁਕਾਇਆ ਕਿੱਦਾਂ,
ਰੋਟੀ ਦਾ ਅਹਿਸਾਨ ਇਹਨਾਂ ।
ਇੱਕ ਮੇਰਾ ਯਾਰ ਜਿਹੜਾ
ਪਿੰਡ ਦਾ ਜਮਾਤੀ ਓਏ ।
ਠੰਡ ਵਿੱਚ ਸੁੱਤੇ ਪਏ ਨੇ,
ਜਾਨ ਗਵਾਤੀ ਓਏ ।
ਆਖੀਂ ਓਹਦੇ ਮੁੰਡਿਆਂ ਨੂੰ,
ਖਿਝਦੇ ਸੀ ਰਹਿੰਦੇ ਜਿਹੜੇ,
ਘਰ ਵੱਸੇ, ਕੁੰਜੀਆਂ ਦੇ ਨਾਲ ।
ਤੇਰੇ ਬਾਪੂ ਦਾ,
ਚੜ੍ਹਦੀਕਲਾ ਦੇ ਵਿੱਚ ਹਾਲ ।
ਤੇਰੇ ਬਾਪੂ ਦਾ,
ਚੜ੍ਹਦੀਕਲਾ ਦੇ ਵਿੱਚ ਹਾਲ ।
ਰਾਤ ਕਿੱਥੇ ਕੱਟੀ ਦੀ ਏ,
ਖ਼ਬਰ ਨੀ ਆਪ ਦੀ ।
ਰਾਜਧਾਨੀ ਦੇਸ਼ ਦੀ ਤਾਂ,
ਮਾਛੀਵਾੜਾ ਜਾਪ ਦੀ ।
ਮਿੱਤਰ ਪਿਆਰੇ ਨੂੰ ਕੋਈ,
ਹਾਲ ਸਾਡਾ ਦੱਸੇ ਜੀ ।
ਗੁਰੂ ਕਰੇ, ਓਸ ਦਾ,
ਸਰਬੱਤ ਸੁਖੀ ਵੱਸੇ ਜੀ ।
ਕੱਟ ਕੇ ਮੁਸ਼ੱਕਤਾਂ ਨੂੰ,
ਫੇਰ ਉੱਠ ਪੈਣੇ, ਸੰਧੂ,
ਸਾਰੇ, ਗੁਰੂ ਦਸਵੇਂ ਦੇ ਨੇ ਲਾਲ ।
ਤੇਰੇ ਬਾਪੂ ਦਾ,
ਚੜ੍ਹਦੀਕਲਾ ਦੇ ਵਿੱਚ ਹਾਲ ।
Информация по комментариям в разработке