Poh | ਪੋਹ | Month 10 |Barah Maha Track #11 of #14 | Sangrad | Shabad Gurbani |Bhai Parminder S

Описание к видео Poh | ਪੋਹ | Month 10 |Barah Maha Track #11 of #14 | Sangrad | Shabad Gurbani |Bhai Parminder S

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥
pokh tukhaar na viaapiee ka(n)Th miliaa har naahu ||
ਪੋਹ ਦੇ ਮਹੀਨੇ ਜਿਸ ਜੀਵ-ਇਸਤ੍ਰੀ ਦੇ ਗਲ ਨਾਲ (ਹਿਰਦੇ ਵਿਚ) ਪ੍ਰਭੂ-ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕੱਕਰ (ਮਨ ਦੀ ਕਠੋਰਤਾ, ਕੋਰਾਪਨ) ਜ਼ੋਰ ਨਹੀਂ ਪਾ ਸਕਦਾ,
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥
man bedhiaa charanaarabi(n)dh dharasan lagaRaa saahu ||
(ਕਿਉਂਕਿ) ਉਸਦੀ ਬ੍ਰਿਤੀ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਜੁੜੀ ਰਹਿੰਦੀ ਹੈ, ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਵਿੱਝਾ ਰਹਿੰਦਾ ਹੈ ।
ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥
oT govi(n)dh gopaal rai sevaa suaamee laahu ||
ਜਿਸ ਜੀਵ-ਇਸਤ੍ਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ ਹੈ, ਉਸ ਨੇ ਪ੍ਰਭੂ-ਪਤੀ ਦੀ ਸੇਵਾ ਦਾ ਲਾਭ ਖੱਟਿਆ ਹੈ,
ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥
bikhiaa poh na sakiee mil saadhoo gun gaahu ||
ਮਾਇਆ ਉਸ ਨੂੰ ਪੋਹ ਨਹੀਂ ਸਕਦੀ, ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਚੱੁਭੀ ਲਾਈ ਹੈ ।
ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥
jeh te upajee teh milee sachee preet samaahu ||
ਜਿਸ ਪਰਮਾਤਮਾ ਤੋਂ ਉਸ ਨੇ ਜਨਮ ਲਿਆ ਹੈ, ਉਸੇ ਵਿਚ ਉਹ ਜੁੜੀ ਰਹਿੰਦੀ ਹੈ, ਉਸ ਦੀ ਲਿਵ ਪ੍ਰਭੂ ਦੀ ਪ੍ਰੀਤ ਵਿਚ ਲੱਗੀ ਰਹਿੰਦੀ ਹੈ ।
ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥
kar geh leenee paarabraham bahuR na vichhuReeaahu ||
ਪਾਰਬ੍ਰਹਮ ਨੇ (ਉਸ ਦਾ) ਹੱਥ ਫੜ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਜੋੜਿਆ ਹੁੰਦਾ ਹੈ, ਉਹ ਮੁੜ (ਉਸ ਦੇ ਚਰਨਾਂ ਤੋਂ) ਵਿੱਛੁੜਦੀ ਨਹੀਂ ।
ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥
baar jaau lakh bereeaa har sajan agam agaahu ||
(ਪਰ) ਉਹ ਸੱਜਣ ਪ੍ਰਭੂ ਬੜਾ ਅਪਹੁੰਚ ਹੈ, ਬੜਾ ਡੂੰਘਾ ਹੈ, ਮੈਂ ਉਸ ਤੋਂ ਲਖ ਵਾਰੀ ਕੁਰਬਾਨ ਹਾਂ ।
ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥
saram piee naarainai naanak dhar pieeaahu ||
ਹੇ ਨਾਨਕ ! (ਉਹ ਬੜਾ ਦਿਆਲ ਹੈ) ਦਰ ਉੱਤੇ ਡਿੱਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ ।
ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥
pokh suoha(n)dhaa sarab sukh jis bakhase veparavaahu ||11||
ਜਿਸ ਉੱਤੇ ਉਹ ਬੇ-ਪਰਵਾਹ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਪੋਹ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁਖ ਮਿਲ ਜਾਂਦੇ ਹਨ ।੧੧।
-------
Chet | ਚੇਤਿ :    • Chet | Chet Govind Aradhiye | Bara Ma...  
Vaisakh | ਵੈਸਾਖਿ:    • Vaisakh | Bara Maha Track #3 of #14 |...  
Jethh | ਜੇਠਿ:    • Jethh | Bara Maha Track #4 of #14 | S...  
Asar| ਆਸਾੜੁ:    • Asarh | Harh | Bara Maha Track #5 of ...  
Saavan|ਸਾਵਣਿ:    • Sawan | ਸਾਵਣਿ | Bara Maha Track #6 of...  
Bhado | ਭਾਦੋਂ:    • Bhado | ਭਾਦੋਂ | Bara Maha Track #7 of...  
Assu| ਅਸੂ:    • Assun | ਅਸੁਨਿ | Month 7|Assu |Barah M...  
Katik:    • Видео  
Mangher    • Mangher | ਮੰਘਿਰਿ | Month 9 |Barah Mah...  
Poh | ਪੋਹ:    • Poh | ਪੋਹ | Month 10 |Barah Maha Trac...  
--------
Vaheguru Ji Ka Khalsa Vaheguru Ji Ki Fateh!

Hope you liked the Video

LISTEN | WATCH | LIKE | SUBSCRIBE | SHARE | COMMENT

WEBSITE: https://www.parmindersinghaustralia.com
INSTAGRAM:   / channel  
FACEBOOK:   / parmindersinghaustralia  

Khalsa Phulwari Videos for our new generation:
   • Khalsa Phulwari | For Kids | ਬੱਚਿਆਂ ਲ...  
Animation Videos of Gurbani Kirtan:
   • Sikh Animations / Kirtan  
Shabads on Keyboard:
   • Shabad Gurbani on keyboard| ਕੀਬੋਰਡ ਨਾ...  
My VLOGS (Vichar Logs):
   • Vichar Log (VLOG) | Kirtan | ਵਿਚਾਰ ਲੌ...  

Learn Kirtan - 31 Raags - Swar Smund Series:
Children and Female scale:    • Swar Samund Series on children and Fe...  
Male scale:    • Swar Samund Series - A beginners guid...  
Banis Kirtan:
   • Japji Sahib Kirtan ਜਪੁਜੀ ਸਾਹਿਬ ਕੀਰਤਨ  
Gurbani Kirtan Jukeboxes:
   • FULL ALBUM - Bhinnrhi Raen  - ਭਿੰਨੜੀ ਰੈਣ  

SPOTIFY:
https://open.spotify.com/artist/6tIGe...
ITUNES:
  / bhai-parminder-singh  

ਇਸ ਦੁਨੀਆਂ ਤੇ ਆਪਣੇ ਆਉਣ ਦਾ ਮਕਸਦ ਪੂਰਾ ਕਰਨ ਦੀ ਕੋਸ਼ਿਸ਼ ਕਰਦਿਆਂ ਹੋਇਆਂ ਇਸ ਮਿਲੇ ਸਮੇਂ ਦਾ, ਦੇਹੀ ਦਾ ਤੇ ਹੋਰ ਦਾਤਾਂ ਦਾ ਸ਼ੁਕਰ ਕਰਦਾ ਹਾਂ । ਕੀਰਤਨ ਕਰ ਕੇ ਜਾਂ ਸਿਖਾ ਕੇ, ਕਵਿਤਾਵਾਂ ਦੇ ਜ਼ਰੀਏ, ਵੀਡੀਓ/ਆਡੀਓ ਮਾਧਿਅਮ ਦੇ ਜ਼ਰੀਏ ਜਾਂ ਹੋਰ ਸੇਵਾਵਾਂ ਕਰਕੇ ਆਪਣੀ ਇਸ ਦੁਨੀਆਂ ਤੇ ਹੋਂਦ ਦਾ ਕੁਝ ਤੇ ਫਰਜ਼ ਅਦਾ ਕਰਨ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਵਿਚ ਹਾਂ । ਜੇ ਪਰਮੇਸ਼ਰ ਨੇ ਗੁਰਬਾਣੀ ਕੀਰਤਨ ਦੇ ਲੜ ਲਾਇਆ ਹੈ ਤਾਂ ਗੁਰੂ ਦੀ ਚਾਕਰੀਂ ਕਮਾਵਾਂ, ਇਹੀ ਮਨੋਰਥ ਹੈ । ਸੰਗਤ ਵਿਚੋਂ ਮੈਂ ਬਹੁਤ ਬਖਸ਼ਿਸ਼ਾਂ ਅਤੇ ਅਸੀਸਾਂ ਲਈਆਂ ਹਨ । ਇਸੇ ਲਈ ਸੰਗਤ ਦੀ ਸੇਵਾ ਵਿਚ ਕੁਝ ਭੇਟ ਕਰਨ ਦੇ ਚਾਓ ਵਿੱਚ ਕੁਝ ਨਾ ਕੁਝ ਕਰਨ ਦੀ ਤੇ ਕਰਦੇ ਰਹਿਣ ਦੀ ਤਾਂਘ ਮਨ ਅੰਦਰ ਰਹਿੰਦੀ ਹੈ । While trying to fulfill the purpose of my coming to this world, I am frateful for your Sangat's asees. This is a humble attempt to do some duty of my existence in this world by doing kirtan or teaching, through poems, through video/audio medium or through other services. Waheguru has gifted me with the blessings of Kirtan and I believe that sharing it with the Sangat is my duty.

#BhaiParminderSinghAustralia #GurbaniKirtan #Gurbanishabad #Gurbanikirtan #Punjabishabad #kirtangurbani #Kirtanshabad #gurbanijukebox #kirtanjukebox #nonstopshabad #nonstopgurbani #shabadjukebox #Shabad #gurbanisong #darbarsahibkirtan #newShabadgurbani​​​​ #ShabadKirtan2024 #ShabadGurbani2024 #Newshabad​​ #Shabad2024
#newshabadgurbani2024 #gurbanikirtan2024 #shabadgurbani2023​ #punjabishabadgurbani​​

Комментарии

Информация по комментариям в разработке