ਨਿੱਕੀ ਕਹਾਣੀ| ਰਾਸ ਲੀਲ੍ਹਾ| ਸੁਜਾਨ ਸਿੰਘ| ਕਥਾ ਪੰਜਾਬ| Short Story| Raas Leelah| Sujan Singh| Katha Punjab|

Описание к видео ਨਿੱਕੀ ਕਹਾਣੀ| ਰਾਸ ਲੀਲ੍ਹਾ| ਸੁਜਾਨ ਸਿੰਘ| ਕਥਾ ਪੰਜਾਬ| Short Story| Raas Leelah| Sujan Singh| Katha Punjab|

Raas_Leelah #Sujan_Singh #Short_Story #Katha_Punjab #5th
#ਸਾਹਿਤ_ਪਾਠ
ਸਾਹਿਤ – ਪੜ੍ਹੋ, ਸੁਣੋ, ਦੇਖੋ....
ਪੰਜਵੀਂ ਕਹਾਣੀ (ਕਥਾ ਪੰਜਾਬ)
ਕਹਾਣੀ : ਰਾਸ ਲੀਲ੍ਹਾ
ਕਹਾਣੀਕਾਰ : ਸੁਜਾਨ ਸਿੰਘ
ਪੁਸਤਕ : ਕਥਾ ਪੰਜਾਬ
ਸੰਪਾਦਕ : ਡਾ. ਹਰਿਭਜਨ ਸਿੰਘ
ਪ੍ਰਕਾਸ਼ਕ : ਨੈਸ਼ਨਲ ਬੁਕ ਟਰਸਟ, ਇੰਡੀਆ, ਦਿੱਲੀ
ਪ੍ਰਕਾਸ਼ਨ ਵਰ੍ਹਾ : 1970 (ਪਹਿਲਾ ਐਡੀਸ਼ਨ), 2009 (ਛੇਵਾਂ ਐਡੀਸ਼ਨ)
ਆਵਾਜ਼ ਤੇ ਪੇਸ਼ਕਾਰ : ਡਾ. ਸਵਾਮੀ ਸਰਬਜੀਤ
ਸੰਯੋਜਕ : ਅੰਮ੍ਰਿਤਾ ਧਾਲੀਵਾਲ
*ਬੀ.ਏ. ਭਾਗ ਪਹਿਲਾ – ਪੰਜਾਬੀ ਲਾਜ਼ਮੀ ਸਾਹਿਤ ਦੇ ਸਿਲੇਬਸ ਦਾ ਹਿੱਸਾ (ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਦਾ ਸਾਲ 2020 ਵਿੱਚ ਬਦਲੇ ਹੋਏ ਨਵੇਂ ਸਲੇਬਸ ਅਨੁਸਾਰੀ)
**ਕਰੋਨਾ ਸੰਕਟਕਾਲ ਦੌਰਾਨ ਆਨਲਾਈਨ ਪੜ੍ਹਾਈ ਦੇ ਮੱਦੇਨਜ਼ਰ ਤਿਆਰ ਕੀਤਾ ਗਿਆ ਕਹਾਣੀ ਦਾ ਸਾਹਿਤ ਪਾਠ।
**''ਰਾਸ ਲੀਲ੍ਹਾ'' ਸੁਜਾਨ ਸਿੰਘ ਦੁਆਰਾ ਲਿਖਿਤ ਮਨੋਵਿਗਿਆਨ ਛੋਹਾਂ ਵਾਲ਼ੀ ਕਹਾਣੀ ਹੈ।
**ਇਸ ਕਹਾਣੀ ਰਾਹੀਂ ਕਹਾਣੀਕਾਰ ਨੇ ਅਤ੍ਰਿਪਤ ਖ਼ਾਹਸ਼ਾਂ ਦੀ ਪੂਰਤੀ ਹਿੱਤ ਅਨੁਸ਼ਠਾਨੀ ਪ੍ਰਕਾਰਜ ਦਾ ਜ਼ਿਕਰ ਕੀਤਾ ਹੈ। ਇਹ ਅਨੁਸ਼ਠਾਨੀ ਪ੍ਰਕਾਰਜ ''ਕਾਮ–ਸੁਖ'' ਦੀ ਪ੍ਰਾਪਤੀ ਦੇ ਆਹਰ ਵਜੋਂ ਕਾਰਜਸ਼ੀਲ ਹੁੰਦੇ ਹਨ।
**''ਰਾਸ ਲੀਲ੍ਹਾ'' ਕਹਾਣੀ ''ਮੁੱਲ ਦੀ ਤੀਵੀਂ'' ਦੇ ਬਿਰਤਾਂਤ ਨੂੰ ਵੀ ਉਜਾਗਰ ਕਰਦੀ ਹੈ। ''ਮੁੱਲ ਦੀ ਤੀਵੀਂ'' ਨੂੰ ਉਹ ਅਧਿਕਾਰ ਅਤੇ ਸਮਾਜਿਕ–ਸੱਭਿਆਚਾਰਕ ਤਾਕਤਾਂ ਹਾਸਿਲ ਨਹੀਂ ਹੁੰਦੀਆਂ ਜੋ ਇੱਕ ਪ੍ਰੰਪਰਾਗਤ ਅਨੁਸ਼ਠਾਨਾਂ ਨਾਲ਼ ਵਿਆਹੀ ਆਈ ਔਰਤ ਨੂੰ ਪ੍ਰਾਪਤ ਹੁੰਦੀਆਂ ਹਨ।
**ਪਤੀ–ਪਤਨੀ ਦੇ ਉਮਰ ਦਾ ਪਾੜਾ ਪਤਨੀ ਲਈ ਮਾਨਸਿਕ ਤੇ ਸਰੀਰਕ ਸੰਤਾਪ ਦਾ ਕਾਰਕ ਬਣਦਾ ਹੈ। ਸਮਾਜਿਕ ਤੇ ਸੱਭਿਆਚਾਰਕ ਬੰਦਸ਼ਾਂ ਵਿੱਚ ਨਪੀੜਿਆ ਮਨ ਉਨ੍ਹਾਂ ਬੰਦਸ਼ਾਂ ਦੇ ਅਧੀਨ ਰਹਿੰਦਾ ਹੋਇਆ ਵੀ ਉਨ੍ਹਾਂ ਸੰਤਾਪਾਂ ਤੋਂ ਬਾਈਪਾਸ ਹੋਣ ਦਾ ਆਹਰ ਕਰਦਾ ਰਹਿੰਦਾ ਹੈ।
**ਕਹਾਣੀ ਦੀ ਖ਼ੂਬਸੂਰਤੀ ਇਸ ਗੱਲ ਵਿੱਚ ਹੈ ਕਿ ਸੁਜਾਨ ਸਿੰਘ ਨੇ ''ਕਾਮ ਉਤੇਜਨਾ'' ਨੂੰ ਪਰਗਟ ਕਰਦਿਆਂ ਹੋਇਆਂ ਵੀ ਕਿਤੇ ਵੀ ਆਪਣੇ ਬਿਆਨ, ਬਿੰਬਾਂ, ਪੇਸ਼ਕਾਰੀ, ਦ੍ਰਿਸ਼ਾਂ ਨੂੰ ਅਸ਼ਲੀਲ ਨਹੀਂ ਹੋਣ ਦਿੱਤਾ।

Комментарии

Информация по комментариям в разработке