The Lost Gurdwara Boali Sahib of Guru Arjan Sahib in Lahore: Keertan held after 77 years

Описание к видео The Lost Gurdwara Boali Sahib of Guru Arjan Sahib in Lahore: Keertan held after 77 years

ਸ੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਲਾਹੌਰ ਵਿਖੇ ਬਣਾਈ ਹੋਈ ਬਾਉਲੀ, ਜਿਸ ਨੂੰ ਕਦੇ ਮੀਰ ਮੰਨੂ ਨੇ ਭਰ ਦਿੱਤਾ ਸੀ, ਸ਼ੇਰ ਏ ਪੰਜਾਬ ਸਰਕਾਰ ਰਣਜੀਤ ਸਿੰਘ ਨੇ ਦੁਬਾਰਾ ਬਣਵਾਈ ਅਤੇ ਨਾਲ ਹੀ ਗੁਰਦੁਆਰਾ ਮਕਾਨ ਬਾਉਲੀ ਸਾਹਿਬ ਦੀ ਉਸਾਰੀ ਕੀਤੀ ਸੀ। ਕਿਸੇ ਵੇਲੇ ਲਾਹੌਰ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਸੰਤਾਲੀ ਦੇ ਸੰਤਾਪ ਨੇ ਪੰਥ ਤੋਂ ਖੋਹ ਲਿਆ ਅਤੇ ਕੁਝ ਵਰ੍ਹਿਆਂ ਮਗਰੋਂ ਇਮਾਰਤ ਅਤੇ ਬਾਉਲੀ ਖ਼ਤਮ ਹੋ ਗਏ। ਅੱਜ ਇਹਦੀ ਜਗ੍ਹਾ ਤੇ ਇੱਕ ਬਾਗ਼ ਬਣਿਆ ਹੋਇਆ ਹੈ। ਜੀਵੇ ਸਾਂਝਾ ਪੰਜਾਬ ਨੇ ਇਤਿਹਾਸਕ ਸ੍ਰੋਤਾਂ ਤੋਂ ਲੱਭ ਕੇ ਇਸ ਅਸਥਾਨ ਦੀ ਨਿਸ਼ਾਨਦੇਹੀ ਕੀਤੀ। ਪਾਤਸ਼ਾਹ ਨੇ ਆਪ ਕਿਰਪਾ ਕਰਕੇ ਆਪਣੇ ਇਸ ਪਵਿੱਤਰ ਅਸਥਾਨ ਤੇ ਕੀਰਤਨ ਦੀ ਸੇਵਾ ਜੀਵੇ ਸਾਂਝਾ ਪੰਜਾਬ ਦੀ ਟੀਮ ਤੋਂ ਲਈ। ਕੀਰਤਨ ਉਪਰੰਤ ਵਿੱਛੜੇ ਗੁਰਧਾਮਾਂ ਦੀ ਸੇਵਾ ਸੰਭਾਲ ਦੀ ਅਰਦਾਸ ਕੀਤੀ ਗਈ। ਇਸ ਅਸਥਾਨ ਦੇ ਦਰਸ਼ਨ ਅਤੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਲਈ ਵੇਖੋ ਇਹ ਵੀਡੀਓ।

Комментарии

Информация по комментариям в разработке