ਜਾਣੋਂ ਕਿਉਂ ਮਸ਼ਹੂਰ ਹੈ Mukatsar 'ਚ ਬਣੀ Punjabi Jutti

Описание к видео ਜਾਣੋਂ ਕਿਉਂ ਮਸ਼ਹੂਰ ਹੈ Mukatsar 'ਚ ਬਣੀ Punjabi Jutti

ਦੋ ਪੈਰ ਘੱਟ ਤੁਰਨਾ, ਤੁਰਨਾ ਮੜਕ ਦੇ ਨਾਲ…ਪੰਜਾਬੀਆਂ ਲਈ ਇਹ ਕਹਾਵਤ ਬਿਲਕੁਲ ਫਿੱਟ ਬੈਠਦੀ ਐ.... ਤੋਰ 'ਚ ਮੜਕ ਆਪਣੇ ਆਪ ਹੀ ਆ ਜਾਂਦੀ ਐ। ਕਿਉਂ ਕਿ ਪੈਰਾਂ 'ਚ ਹੁੰਦੀ ਐ, ਪੰਜਾਬੀ ਜੁੱਤੀ, ਤੇ ਤੇ ਉਹ ਵੀ ਮੁਕਤਸਰ ਸਾਹਿਬ ਦੀ ..ਪੰਜਾਬੀ ਵਿਰਸੇ 'ਚ ਪੰਜਾਬੀ ਜੁੱਤੀ ਲਈ ਵਿਸ਼ੇਸ਼ ਸਥਾਨ ਐ.. ਪੰਜਾਬੀ ਬੋਲੀਆਂ ਹੋਣ, ਘੋੜੀਆਂ ਜਾਂ ਫਿਰ ਗੀਤ, ਇਨ੍ਹਾਂ 'ਚ ਪੰਜਾਬੀ ਜੁੱਤੀ ਦਾ ਜ਼ਿਕਰ ਜ਼ਰੂਰ ਹੁੰਦਾ ਐ। ਹੋਵੇ ਵੀ ਕਿਉਂ ਨਾ, ਪੰਜਾਬੀ ਜੁੱਤੀ ਹੈ ਹੀ ਇੰਨੀ ਮਸ਼ਹੂਰ…ਪੰਜਾਬੀ ਜੁੱਤੀ ਤੋਂ ਬਿਨ੍ਹਾਂ ਅਧੂਰਾ ਹੈ ਪੰਜਾਬੀ ਪਹਿਰਾਵਾ। ਜਦੋਂ ਮੁਟਿਆਰ ਨੇ ਪੰਜਾਬੀ ਸੂਟ ਤੇ ਗੱਭਰੂ ਨੇ ਪਾਇਆ ਹੋਵੇ ਕੁੜਤਾ ਪਜਾਮਾ ਤਾਂ ਇਸ ਪਹਿਰਾਵੇ ਨਾਲ ਪਾਈ ਪੰਜਾਬੀ ਜੁੱਤੀ ਚਾਰ ਚੰਨ ਲਾ ਦਿੰਦੀ ਐ। ਵੈਸੇ ਤਾਂ ਪੰਜਾਬ ਦੇ ਹਰ ਸ਼ਹਿਰ 'ਚੋਂ ਪੰਜਾਬੀ ਜੁੱਤੀ ਮਿਲ ਜਾਂਦੀ ਐ, ਪਰ ਖਾਸ ਚਰਚਾ ਤੇ ਮਸ਼ਹੂਰ ਜੁੱਤੀਆਂ ਮੁਕਤਸਰ ਦੀਆਂ ਨੇ. ਗੱਲ ਕਰੀਏ ਪੰਜਾਬੀ ਜੁੱਤਿਆਂ ਬਣਨ ਵਾਲੇ ਸ਼ਹਿਰ ਮੁਕਤਸਰ ਦੀ ਤਾਂ ਇੱਥੋਂ ਦੀ ਬਣੀ ਜੁੱਤੀ ਦੇ ਸਿਰਫ ਪੰਜਾਬ 'ਚ ਹੀ ਨਹੀਂ ਬਲਕਿ ਵਿਦੇਸ਼ 'ਚ ਵੀ ਚਰਚੇ ਨੇ । ਚਾਹੇ ਸਿਆਸਤਦਾਨ ਹੋਣ, ਜਾਂ ਫਿਰ ਬਾਲੀਵੁੱਡ ਦੀਆਂ ਹਸਤੀਆਂ ਹਰ ਕੋਈ ਮੁਕਤਸਰ ਦੀ ਬਣੀ ਪੰਜਾਬੀ ਜੁੱਤੀ ਦਾ ਦੀਵਾਨਾ ਹੈ ਤੇ ਇਸਦਾ ਕਾਰਨ.. ਹੱਥਾਂ ਦੇ ਕਾਰੀਗਰਾਂ ਵੱਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਬੇਹੱਦ ਖੂਬਸੂਰਤ ਪੰਜਾਬੀਆਂ ਜੁੱਤੀਆਂ ਨੇ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਨ੍ਹਾਂ ਕਾਰੀਗਰਾਂ ਵੱਲੋਂ ਬੜੀ ਹੀ ਮਿਹਨਤ ਦੇ ਨਾਲ ਤਿੱਲੇ ਵਾਲੀ, ਕਢਾਈ ਵਾਲੀ ਤੇ ਹੋਰ ਵੀ ਕਈ ਰੰਗ-ਬਿਰੰਗੀਆਂ ਜੁੱਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ। ਜਿੱਥੇ ਕਾਰੀਗਰ ਸਾਰਾ ਦਿਨ ਲਾ ਕੇ ਇਨ੍ਹਾਂ ਜੁੱਤੀਆਂ ਨੂੰ ਤਿਆਰ ਕਰਦੇ ਨੇ। ਓਥੇ ਹੀ ਕਾਰੀਗਰਾਂ 'ਚ ਇਹ ਰੋਸ ਵੀ ਐ ਕਿ ਉਨ੍ਹਾਂ ਨੂੰ ਮਿਹਨਤ ਦਾ ਸਹੀ ਮੁੱਲ ਨਹੀਂ ਮਿਲ ਰਿਹੈ।

Комментарии

Информация по комментариям в разработке