LIVE:ਸਿੱਖਾਂ ਦੀਆਂ 3 ਵੱਡੀਆਂ ਮੰਗਾਂ, ਬੀਜੇਪੀ ਕਰੇਗੀ ਪੂਰਾ ? ‘ਆਪ’ ਨੇ ਲਾ ਦਿੱਤਾ ਪੂਰਾ ਜ਼ੋਰ | Raghav Chadha | Aap

Описание к видео LIVE:ਸਿੱਖਾਂ ਦੀਆਂ 3 ਵੱਡੀਆਂ ਮੰਗਾਂ, ਬੀਜੇਪੀ ਕਰੇਗੀ ਪੂਰਾ ? ‘ਆਪ’ ਨੇ ਲਾ ਦਿੱਤਾ ਪੂਰਾ ਜ਼ੋਰ | Raghav Chadha | Aap

LIVE:ਸਿੱਖਾਂ ਦੀਆਂ 3 ਵੱਡੀਆਂ ਮੰਗਾਂ, ਬੀਜੇਪੀ ਕਰੇਗੀ ਪੂਰਾ ? ‘ਆਪ’ ਨੇ ਲਾ ਦਿੱਤਾ ਪੂਰਾ ਜ਼ੋਰ | Raghav Chadha | Aap

ਸਿੱਖਾਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਸ੍ਰੀ ਨਨਕਾਣਾ ਸਾਹਿਬ ਲਾਂਘੇ ਦਾ ਮੁੱਦਾ ਚੁੱਕਿਆ। ਚੱਢਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਵਾਂਗ ਸ੍ਰੀ ਨਨਕਾਣਾ ਸਾਹਿਬ ਨੂੰ ਸੁਰੱਖਿਅਤ ਲਾਂਘਾ ਬਣਾਉਣ ਲਈ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰੇ। ਰਾਘਵ ਚੱਢਾ ਨੇ ਕਿਹਾ ਕਿ ਇਹ ਮਾਮਲਾ ਕਰੋੜਾਂ ਪੰਜਾਬੀਆਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ। ਰਾਜ ਸਭਾ ਮੈਂਬਰ ਨੇ ਕਿਹਾ ਕਿ 1947 ਦੀ ਵੰਡ ਸਮੇਂ ਦੇਸ਼ ਹੀ ਨਹੀਂ, ਸਗੋਂ ਪੰਜਾਬ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਉਨ੍ਹਾਂ ਕਿਹਾ, ‘‘ਦੇਸ਼ ਦੀ ਵੰਡ ਸਮੇਂ ਮੇਰੇ ਪਰਿਵਾਰ ਸਮੇਤ ਲੱਖਾਂ ਪੰਜਾਬੀ ਪਰਿਵਾਰਾਂ ਦਾ ਖੂਨ ਵਹਾਇਆ ਗਿਆ। ਬਹੁਤ ਸਾਰੇ ਦੋਸਤ ਅਤੇ ਰਿਸ਼ਤੇਦਾਰ ਸਾਡੇ ਤੋਂ ਵਿੱਛੜ ਗਏ, ਪਰ ਇਸ ਤੋਂ ਵੱਡੀ ਤਰਾਸਦੀ ਇਹ ਹੈ ਕਿ ਸਾਡੇ ਗੁਰਦੁਆਰਾ ਸਾਹਿਬ ਵੀ ਸਾਡੇ ਤੋਂ ਵਿੱਛੜ ਗਏ।’’ਉਨ੍ਹਾਂ ਕੇਂਦਰ ਸਰਕਾਰ ਅੱਗੇ ਤਿੰਨ ਮੰਗਾਂ ਰੱਖੀਆਂ। ਪਹਿਲੀ, ਜਿਸ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਬਣਾ ਕੇ ਸੰਗਤਾਂ ਨੂੰ ਦਰਸ਼ਨ ਕਰਨ ਅਤੇ ਮੱਥਾ ਟੇਕਣ ਦਾ ਪ੍ਰਬੰਧ ਕੀਤਾ ਗਿਆ ਹੈ, ਉਸੇ ਤਰ੍ਹਾਂ ਸ੍ਰੀ ਨਨਕਾਣਾ ਸਾਹਿਬ ਲਾਂਘੇ ਸਬੰਧੀ ਵੀ ਕੰਮ ਕੀਤਾ ਜਾਵੇ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਮਿਲ ਕੇ ਲਾਂਘਾ ਬਣਾਉਣਾ ਚਾਹੀਦਾ ਹੈ। ਦੂਸਰੀ, ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ, ਪਾਸਪੋਰਟ, ਫ਼ੀਸ ਜਾਂ ਕੋਈ ਹੋਰ ਗੁੰਝਲਦਾਰ ਪ੍ਰਕਿਰਿਆ ਨਹੀਂ ਹੋਣੀ ਚਾਹੀਦੀ। ਤੀਸਰੀ, ਅੰਮ੍ਰਿਤਸਰ ਦੇ ਵਾਹਗਾ-ਅਟਾਰੀ ਬਾਰਡਰ ਤੋਂ ਸ੍ਰੀ ਨਨਕਾਣਾ ਸਾਹਿਬ ਦੀ ਦੂਰੀ 104 ਕਿਲੋਮੀਟਰ ਹੈ। ਇਹ ਦੂਰੀ ਕਾਰ ਜਾਂ ਬੱਸ ਰਾਹੀਂ ਢਾਈ ਘੰਟੇ ਵਿੱਚ ਆਸਾਨੀ ਨਾਲ ਪੂਰੀ ਕੀਤੀ ਜਾ ਸਕਦੀ ਹੈ।
Big news related to Sikhs has come out. Aam Aadmi Party MP from Punjab Raghav Chadha raised the issue of Sri Nankana Sahib Corridor in the Rajya Sabha. Chadha appealed to the central government to negotiate with the government of Pakistan to make Sri Nankana Sahib a safe corridor like the Kartarpur Sahib corridor. Raghav Chadha said that this matter is connected with the faith of crores of Punjabis. The Rajya Sabha member said that during the partition of 1947, not only the country but also Punjab was divided into two parts. He said, "During the partition of the country, the blood of millions of Punjabi families, including my family, was shed. Many friends and relatives have separated from us, but the biggest tragedy is that our Gurdwara Sahib has also separated from us. Firstly, just as arrangements have been made for the devotees to visit and bow down by making the Sri Kartarpur Sahib Corridor, the same should be done regarding the Sri Nankana Sahib Corridor. Governments of India and Pakistan should build a corridor together. Secondly, there should be no visa, passport, fee or any other complicated process for darshan of Sri Nankana Sahib. Thirdly, Sri Nankana Sahib is 104 km from the Wagah-Attari border of Amritsar. This distance can be easily covered in two and a half hours by car or bus.

Комментарии

Информация по комментариям в разработке