ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੌਰਾਨ ਬੜੂ ਸਾਹਿਬ ਦੇ 550 ਸੇਵਾਦਾਰ ਰਹੇ ਸੀ ਤਤਪਰ।

Описание к видео ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੌਰਾਨ ਬੜੂ ਸਾਹਿਬ ਦੇ 550 ਸੇਵਾਦਾਰ ਰਹੇ ਸੀ ਤਤਪਰ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੌਰਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ 1 ਤੋਂ 13 ਨਵੰਬਰ 2019 ਤੱਕ ਗੁਰਦੁਆਰਾ ਬੜੂ ਸਾਹਿਬ ਦੇ 550 ਸੇਵਾਦਾਰਾਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦਾ ਵੇਰਵਾ।

1. ਗੁ: ਸ੍ਰੀ ਬੇਰ ਸਾਹਿਬ ਅਤੇ ਸੁਲਤਾਨਪੁਰ ਲੋਧੀ ਵਿਖੇ ਅਲੱਗ-ਅਲੱਗ ਗੁਰੂ-ਘਰਾਂ ਅਤੇ ਸਟੇਜ਼ਾਂ 'ਤੇ ਕੁੱਲ 50 ਸ਼ਬਦ ਕੀਰਤਨ ਅਤੇ ਢਾਡੀ ਵਾਰਾਂ ਦੀਆਂ ਹਾਜ਼ਰੀਆਂ

2. 15 ਭਸ਼ਾਵਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਖੇਪ ਜੀਵਨ ਫ੍ਰੀ ਵੰਡਿਆ ਗਿਆ ਅਤੇ ਸੰਗਤ ਦੀ ਸਹਾਇਤਾ ਲਈ 15 ਭਾਸ਼ਾਵਾਂ ਵਿਚ ਗਾਈਡ ਵੀ ਤਾਇਨਾਤ ਕੀਤੇ

3. ਗੁ: ਸ੍ਰੀ ਬੇਰ ਸਾਹਿਬ ਕੰਪਲੈਕਸ ਵਿਚ ਮੌਜ਼ੂਦ ਸਾਰੇ ਬਾਥਰੂਮਾਂ, ਲੰਗਰ-ਹਾਲਾਂ, ਸਰਾਵਾਂ, ਦੀਵਾਨ ਹਾਲਾਂ ਅਤੇ ਓਪਨ-ਏਰੀਏ ਦੀ ਸਾਫ-ਸਫਾਈ ਦੀਆਂ ਸੇਵਾਵਾਂ

4. ਇੰਟਰਨੈਸ਼ਨਲ ਨਗਰ ਕੀਰਤਨ ਦੇ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਸਮੇਂ ਅਤੇ ਗੁ: ਰਬਾਬ ਸਰ ਸਾਹਿਬ ਤੇ ਗੁ: ਸੰਤ ਘਾਟ ਤੋਂ ਨਿਕਲੇ ਨਗਰ ਕੀਰਤਨ ਦੌਰਾਨ ਗੁਰੂ ਸਾਹਿਬ ਜੀ ਦੀ ਪਾਲਕੀ ਦੇ ਅੱਗੇ-ਅੱਗੇ ਸਾਫ-ਸਫਾਈ (ਝਾੜੂ) ਅਤੇ ਸੰਗਤ ਨੂੰ ਕੰਟਰੋਲ ਕਰਨ ਦੀਆਂ ਸੇਵਾਵਾਂ

5. 1 ਤੋਂ 13 ਨਵੰਬਰ ਤੱਕ ਦੋ ਸਥਾਨਾਂ 'ਤੇ ਛਬੀਲਾਂ ਲਗਾ ਕੇ ਲਗਾਤਾਰ ਸੰਗਤ ਨੂੰ ਜਲ ਛਕਾਉਣ ਦੀਆਂ ਸੇਵਾਵਾਂ

6. 1 ਤੋਂ 13 ਨਵੰਬਰ ਤੱਕ ਪਲੰਬਿੰਗ ਅਤੇ ਇਲੈੱਕਟ੍ਰੀਕਲ ਨਾਲ ਸਬੰਧਿਤ ਆਉਣ ਵਾਲੀਆਂ ਕੰਪਲੇਂਟਾਂ ਦਾ ਤੁਰੰਤ ਹੱਲ ਕਰਨਾ

7. ਅਲੱਗ-ਅਲੱਗ ਗੁਰੂ ਕੇ ਲੰਗਰਾਂ ਵਿਚ ਲੰਗਰ ਵਰਤਾਉਣ ਦੀਆਂ ਸੇਵਾਵਾਂ

8. ਗੁ: ਸ੍ਰੀ ਬੇਰ ਸਾਹਿਬ ਦੇ ਪੂਰੇ ਕੰਪਲੈਕਸ ਵਿਚੋਂ ਡਸਟਬੀਨ ਖਾਲੀ ਕਰਕੇ ਨਵੇਂ ਲਿਫਾਫੇ ਲਗਾਉਣ ਅਤੇ ਚਰਨ-ਗੰਗਾ ਸਾਫ ਕਰਨ ਦੀਆਂ ਸੇਵਾਵਾਂ


'Share' and inspire...

Website: www.barusahib.org
FaceBook:   / barusahibhp  
Donate: http://barusahib.org/donate
Twitter:   / barusahibtks  
Pinterest:   / barusahib  
Sildeshare: http://www.slideshare.net/barusahibhp
Instagram:   / barusahib  

Комментарии

Информация по комментариям в разработке