ਨੇਹਕਲੰਕ ਹਰਿ ਸ਼ਬਦ ਭੰਡਾਰ ਵਿਚੋਂ ਸ਼ਬਦ ਸੁਣਾਂਦੇ ਹੋਏ ਹਰਿ ਸੰਗਤ ਜੀ।ਹਰਿ ਭਗਤ ਦਵਾਰ ਇਟਾਰਸੀ ਮਧਯਪ੍ਰਦੇਸ ਭਾਰਤ।

Описание к видео ਨੇਹਕਲੰਕ ਹਰਿ ਸ਼ਬਦ ਭੰਡਾਰ ਵਿਚੋਂ ਸ਼ਬਦ ਸੁਣਾਂਦੇ ਹੋਏ ਹਰਿ ਸੰਗਤ ਜੀ।ਹਰਿ ਭਗਤ ਦਵਾਰ ਇਟਾਰਸੀ ਮਧਯਪ੍ਰਦੇਸ ਭਾਰਤ।

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।
੨੭ ਪੋਹ ਸ਼ਹਿਨਸ਼ਾਹੀ ਸੰਮਤ ੫੯ ਦੀ ਸਰਬ ਹਰਿ ਸੰਗਤ ਅਤੇ ਸਾਰੀ ਕਾਇਨਾਤ ਨੂੰ ਕੋਟਾਨ ਕੋਟ ਮੁਬਾਰਕਾਂ ਵਧਾਈਆਂ ਹੋਣ ਜੀ
🙏🙏🙏🙏🙏
🌹{ ਪੋਹ ਛੱਬੀ ਵੱਜੇ ਵਧਾਈਆ }🌹
11/01/2024
ਫੁੱਲ ਕਹੇ ਆ ਗਿਆ ਛੱਬੀ ਪੋਹ, ਨੌਂ ਸੌ ਚੁਰਾਨਵੇਂ ਜੁਗ ਚੌਕੜੀ ਵਕ਼ਤ ਲੰਘਾਈਆ। ਪੁਰਖ ਅਕਾਲ ਦੀਨ ਦਿਆਲ ਹੋ ਨਿਰਮੋਹ, ਨਾਤਾ ਜਗਤ ਨਾਲੋਂ ਤੁੜਾਈਆ। ਭਗਤਾਂ ਦੀ ਆਤਮਾ ਨਾਲ ਗਿਆ ਛੋਹ, ਸ਼ਹਿਨਸ਼ਾਹ ਆਪਣਾ ਰੰਗ ਵਖਾਈਆ। ਗੁਰਮੁਖਾਂ ਵਰਗਾ ਹੋ, ਵਿਚ ਫਿਰੇ ਬੇਪਰਵਾਹੀਆ। ਸਹਿਜੇ ਸਹਿਜੇ ਇਕੇ ਵਾਰ ਸਭ ਦੇ ਅੰਦਰ ਕਰ ਦਏ ਲੋ, ਦੀਵੇ ਬੱਤੀ ਦੀ ਲੋੜ ਰਹੇ ਨਾ ਰਾਈਆ। ਮਨ ਵਾਸਨਾ ਕੂੜੀ ਕਿਰਿਆ ਕਰੋਧ ਵਿਕਾਰਾ ਤੁਹਾਡਾ ਲਵੇ ਖੋਹ, ਆਪਣੇ ਚਰਨਾਂ ਹੇਠ ਦਬਾਈਆ । ਗੋਬਿੰਦ ਵਾਲਾ ਅੰਮ੍ਰਿਤ ਰਸ ਨਿਝਰ ਝਿਰਨਾ ਦੇਵੇ ਚੋ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਅੱਜ ਤੋਂ ਤੁਸੀਂ ਮੇਰੇ ਮੈਂ ਤੁਹਾਡਾ ਗਿਆ ਹੋ, ਵਿਛੋੜੇ ਦਾ ਲੇਖਾ ਦਿਤਾ ਮੁਕਾਈਆ। ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ।
੨੬ ਪੋਹ ਸ਼ਹਿਨਸ਼ਾਹੀ ਸੰਮਤ ੦੧,
ਹਰਿ ਭਗਤ ਦੁਵਾਰ ਜੇਠੂਵਾਲ, ਜ਼ਿਲ੍ਹਾ ਅੰਮ੍ਰਿਤਸਰ।
ਨਿਹਕਲੰਕ ਹਰਿ ਬਾਣੀ ਗ੍ਰੰਥ ਭਾਗ ੧੯

Комментарии

Информация по комментариям в разработке