ਕੈਨੇਡਾ ਵਿੱਚ ਕਿਵੇਂ ਆਇਆ ਨਾਨਕਾ ਮੇਲ਼ Vlog 122

Описание к видео ਕੈਨੇਡਾ ਵਿੱਚ ਕਿਵੇਂ ਆਇਆ ਨਾਨਕਾ ਮੇਲ਼ Vlog 122

ਕੋਈ ਸਮਾਜ, ਸੱਭਿਆਚਾਰ ਤੋਂ ਬਿਨਾਂ ਨਹੀਂ ਹੋ ਸਕਦਾ। ਕੈਨੇਡਾ ਵਿੱਚ ਵਸਿਆ ਤੀਸਰਾ ਪੰਜਾਬ ਵੀ ਆਪਣੀਆਂ ਰਹੁ-ਰੀਤਾਂ ਤੇ ਸੱਭਿਆਚਾਰ ਨਾਲ ਹੀ ਲੈ ਕੇ ਆਇਆ ਹੈ। ਸਾਡੇ ਲੋਕ ਗੀਤ, ਘੋੜੀਆਂ, ਸੁਹਾਗ ਤੇ ਸਿੱਠਣੀਆਂ ਸਾਡੀ ਸ਼ਾਨ ਨੇ। ਵਿਆਹਾਂ ਨਾਲ ਜੁੜੀਆਂ ਬਹੁਤ ਸਾਰੀਆਂ ਰੀਤਾਂ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਨਾਨਕ ਸ਼ੱਕ। ਵਿਆਹ ਤੋਂ ਕੁੱਝ ਦਿਨ ਦਿਨ ਪਹਿਲਾਂ ਨਾਨਕੇ ਆਪਣੀ ਧੀ ਦੇ ਬੱਚਿਆਂ ਲਈ ਨਾਨਕ ਸ਼ੱਕ ਲੈ ਕੇ ਪਹੁੰਚਦੇ ਹਨ। ਕੈਨੇਡਾ ਵਿੱਚ ਭਾਵੇਂ ਨਾਨਕੇ ਦਾਦਕੇ ਇੱਕੋ ਘਰ ਜਾਂ ਇੱਕੋ ਸ਼ਹਿਰ ਰਹਿੰਦੇ ਹੋਣ ਪਰੰਤੂ ਇਹ ਰਸਮ ਏਥੇ ਵੀ ਪੂਰੀ ਕੀਤੀ ਜਾਂਦੀ। ਏਥੇ ਭਾਵੇਂ ਗੱਡੇ ਟਰਾਲੀਆਂ ਤਾਂ ਨਹੀਂ ਹੁੰਦੇ ਤਾਂ ਵੀ ਗੱਡੀਆਂ ਵਿੱਚ ਸਜ ਧਜ ਕੇ ਢੋਲ ਢਮੱਕਿਆਂ ਦੀ ਗੂੰਜ ਵਿੱਚ ਰਿਵਾਇਤੀ ਪਹਿਰਾਵਿਆਂ ਤੇ ਗੀਤਾਂ ਸਿੱਠਣੀਆਂ ਨਾਲ ਖੂਬ ਰੌਣਕਾਂ ਲੱਗਦੀਆਂ ਨੇ। ਪੰਜਾਬ ਵਿੱਚ ਪੈਦਾ ਹੋਏ ਪੈਲੇਸ ਸੱਭਿਆਚਾਰ ਨੇ ਭਾਵੇਂ ਇਹ ਰੀਤੀ ਰਿਵਾਜ਼ ਖੋਹ ਲਏ ਨੇ ਲੇਕਿਨ ਕੈਨੇਡਾ ਦੇ ਪੰਜਾਬੀਆਂ ਨੇ ਇਸ ਨੂੰ ਜਿੰਦਾ ਰੱਖਿਆ ਹੋਇਆ ਹੈ। ਇਸ ਵਲੌਗ ਨੂੰ ਤੁਸੀਂ ਆਪਣੇ ਬੱਚਿਆਂ ਬਜ਼ੁਰਗਾਂ ਨਾਲ ਬੈਠ ਕੇ ਜਰੂਰ ਦੇਖਣਾ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਤੁਹਾਨੂੰ ਜਰੂਰ ਚੰਗਾ ਲੱਗੇਗਾ। ਜੇ ਚੰਗਾ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕਰਾਈਬ ਜਰੂਰ ਕਰ ਦਿਉ ਤਾਂ ਕਿ ਆਪਾਂ ਪੰਜਾਬੀ ਜ਼ੁਬਾਨ ਤੇ ਸੱਭਿਆਚਾਰ ਨੂੰ ਇਸੇ ਤਰ੍ਹਾਂ ਪੇਸ਼ ਕਰਦੇ ਰਹੀਏ। ਆਪਣੇ ਵਿਚਾਰ ਤੇ ਸੁਝਾਅ ਵੀ ਜਰੂਰ ਭੇਜਣੇ। ਆਉ ਫੇਰ ਦੇਖੀਏ ਕੈਨੇਡਾ ਵਿੱਚ ਨਾਨਕ ਸ਼ੱਕ ਦੀ ਰੀਤ ਕਿਵੇਂ ਨਿਭਾਈ ਜਾਂਦੀ ਅਤੇ ਨਾਨਕਾ ਮੇਲ਼ ਕਿਵੇਂ ਆਉਂਦਾ ਹੈ।

Комментарии

Информация по комментариям в разработке