ਉਹ ਬ੍ਰਹਮਗਿਆਨੀ ਸੰਤ, ਜਿਨ੍ਹਾਂ ਸੰਗਤਾਂ ਦੇ ਦੁੱਖ/ਰੋਗ ਆਪਣੇ ਉੱਤੇ ਲਏ |

Описание к видео ਉਹ ਬ੍ਰਹਮਗਿਆਨੀ ਸੰਤ, ਜਿਨ੍ਹਾਂ ਸੰਗਤਾਂ ਦੇ ਦੁੱਖ/ਰੋਗ ਆਪਣੇ ਉੱਤੇ ਲਏ |

‪@teleteshan‬ ਉਹ ਪਵਿੱਤਰ ਅਸਥਾਨ, ਜਿਸਨੂੰ ਮਹਾਨ ਤਪੱਸਵੀ ਤੇ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਤਪ ਸਥਾਨ ਕਿਹਾ ਜਾਂਦਾ ਹੈ। ਜਿਲ੍ਹਾ ਫ਼ਤਿਹਗੜ੍ਹ ਸਾਹਿਬ "ਚ ਸਥਿਤ ਹੰਸਾਲੀ ਸਾਹਿਬ ਦੀ ਅਸੀਂ ਗੱਲ ਕਰ ਰਹੇ ਹਾਂ। ਸੱਚਖੰਡ ਵਾਸੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਨਮ ਤੋਂ ਹੀ ਬ੍ਰਹਮਗਿਆਨੀ ਸਨ ਤੇ ਬਚਪਨ ਤੋਂ ਹੀ ਉਹਨਾਂ ਦੀ ਜ਼ਿੰਦਗੀ "ਚ ਹੁੰਦੇ ਗਏ ਚਮਤਕਾਰਾਂ ਤੋਂ ਕੋਈ ਅਨਜਾਣ ਨਹੀਂ ਹੈ, ਸ਼ਾਇਦ ਇਸੇ ਕਰਕੇ ਦੁਨੀਆ ਭਰ ਦੇ ਕਰੋੜਾਂ ਸ਼ਰਧਾਲੂ ਬਾਬਾ ਜੀ ਪ੍ਰਤੀ ਅਸੀਮ ਆਸਥਾ ਰੱਖਦੇ ਆ ਰਹੇ ਹਨ। ਲੱਖਾਂ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਸੰਤ ਬਾਬਾ ਅਜੀਤ ਸਿੰਘ ਜੀ ਨੇ ਚਮਤਕਾਰੀ ਕਿਰਪਾ ਢੰਗ ਨਾਲ ਉਹਨਾਂ ਦੇ ਵੱਡੇ ਵੱਡੇ ਦੁੱਖਾਂ ਨੂੰ ਦੂਰ ਕੀਤਾ ਹੈ। ਕਿਹਾ ਜਾਂਦਾ ਹੈ ਬਾਬਾ ਜੀ ਲੋਕਾਂ ਦੇ ਵੱਡੇ ਵੱਡੇ ਦੁੱਖ ਤੇ ਰੋਗ ਆਪਣੇ ਪਿੰਡੇ ਉੱਤੇ ਲੈਂਦੇ ਆਏ ਹਨ। ਬਾਬਾ ਜੀ ਦੇ ਚਮਤਕਾਰੀ "ਕਿਰਪਾ" ਸ਼ਬਦ ਕਰਕੇ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਕਈ ਗੁਣਾ ਵੱਧਦੀ ਹੀ ਚਲੀ ਗਈ। ਸ਼ਰਧਾਲੂ ਬਾਬਾ ਜੀ ਤੋਂ ਅੱਗਿਆ ਲਏ ਬਿਨਾਂ ਕੋਈ ਵੀ ਕਾਰਜ ਨਹੀਂ ਸੀ ਕਰਦੇ। ਫੇਰ 1 ਜਨਵਰੀ 2015 ਦਾ ਉਹ ਦਿਨ ਵੀ ਆਇਆ ਜਦੋਂ ਬਾਬਾ ਅਜੀਤ ਸਿੰਘ ਜੀ ਆਪਣੇ ਪੰਜ ਭੂਤਕ ਸ਼ਰੀਰ ਨੂੰ ਤਿਆਗ ਕੇ ਸੱਚਖੰਡ "ਚ ਵਿਰਾਜਮਾਨ ਹੋ ਗਏ। ਲੱਖਾਂ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਤੋਂ ਸਭ ਕੰਮਕਾਰ ਛੱਡ ਕੇ ਰਾਤੋਂ ਰਾਤ ਬਾਬਾ ਜੀ ਦੇ ਅੰਤਿਮ ਦਰਸ਼ਨ ਕਰਨ ਪਹੁੰਚ ਗਏ। ਬਾਬਾ ਜੀ ਨੂੰ ਭਿਬੋਰ ਸਾਹਿਬ(ਨੰਗਲ) ਪੰਜਾਬ ਵਿੱਚ ਜਲ਼ ਸਮਾਧੀ ਦਿੱਤੀ ਗਈ। ਉਸ ਤੋਂ ਬਾਅਦ ਉਹਨਾਂ ਦੇ ਨਿੱਜੀ ਅੰਗ ਸੇਵਕ ਬਾਬਾ ਪਰਮਜੀਤ ਸਿੰਘ ਜੀ ਨੂੰ ਹੰਸਾਲੀ ਸਾਹਿਬ ਦੇ ਮੁੱਖ ਸੇਵਾਦਾਰ ਵੱਜੋਂ ਨਿਯੁੱਕਤ ਕੀਤਾ ਗਿਆ। ਬਾਬਾ ਪਰਮਜੀਤ ਸਿੰਘ ਜੀ ਬਾਰੇ ਵੀ ਦੁਨੀਆਂ ਭਰ ਦੇ ਲੋਕ ਅੱਧਾ ਅਧੂਰਾ ਸੱਚ ਹੀ ਜਾਣਦੇ ਨੇ। ਉਹ "NAVY" ਵਿੱਚ ਅਫ਼ਸਰ ਵੱਜੋਂ ਤਾਇਨਾਤ ਰਹੇ, ਜਿਹਨਾਂ ਨੂੰ ਇੱਕ ਦਿਨ "ਚ 3 ਦਿਲ ਦੇ ਦੌਰੇ ਪੈਣ ਤੋਂ ਬਾਅਦ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀ ਪ੍ਰੰਤੂ ਇੱਕ ਵੱਡਾ ਚਮਤਕਾਰ ਉਹਨਾਂ ਨਾਲ ਵੀ ਵਾਪਰਿਆ। ਬਾਬਾ ਪਰਮਜੀਤ ਸਿੰਘ ਜੀ ਦਾ ਕਹਿਣਾ ਹੈ ਕਿ ਮੈਂ 65 ਵਰ੍ਹੇ ਦੀ ਉਮਰ "ਚ ਸ਼ਰੀਰ ਛੱਡ ਚੁੱਕਾ ਸੀ ਪ੍ਰੰਤੂ ਅੱਜ 70 ਵਰ੍ਹੇ ਦਾ ਹੋ ਕੇ ਵੀ ਮੈਂ ਵੱਡੇ ਬਾਬਾ ਜੀ ਵੱਲੋਂ ਦਿੱਤੀ ਉਮਰ ਭੋਗ ਰਿਹਾ ਹਾਂ। ਬਾਬਾ ਅਜੀਤ ਸਿੰਘ ਜੀ ਦੇ ਪਿਛਲੇ ਜਨਮ ਅਤੇ ਇਸ ਜਨਮ ਦੇ ਐਸੇ ਰਾਜ਼ ਤੇ ਚਮਤਕਾਰ ਜਿਹਨਾਂ ਬਾਰੇ ਕੋਈ ਨਹੀਂ ਜਾਣਦਾ। ਵੱਡੇ ਬਾਬਾ ਜੀ ਲਈ ਮਾਇਆ(ਪੈਸਿਆਂ) ਵਾਸਤੇ ਵਿਸ਼ੇਸ਼ ਕਿਸਮ ਦੀ ਪੋਸ਼ਾਕ ਬਣਵਾਈ ਜਾਂਦੀ ਸੀ, ਜਿਸਦੀਆਂ ਆਮ ਕੁੜਤੇ ਨਾਲੋ ਕੀਤੇ ਵੱਧ ਅਤੇ ਵੱਡੀਆਂ ਵੱਡੀਆਂ ਜੇਬਾਂ ਸਨ, ਜੋ ਹਮੇਸ਼ਾ ਪੈਸਿਆਂ ਨਾਲ ਭਰੀਆਂ ਰਹਿੰਦੀਆਂ ਸਨ, ਪਰ ਉਹਨਾਂ ਮਹਾਂਪੁਰਸ਼ਾਂ ਨੂੰ ਮਾਇਆ ਤੋਂ ਨਿਰਲੇਪ ਵੀ ਮੰਨਿਆ ਜਾਂਦਾ ਸੀ। ਉਹ ਕਿਉਂ?

ਬਾਬਾ ਜੀ ਨੇ ਕਿਵੇਂ ਸੰਗਤਾਂ ਦੇ ਇਕੱਲੇ ਇਕੱਲੇ ਦੁੱਖ ਨੂੰ ਆਪਣੇ ਪਿੰਡੇ ਉੱਤੇ ਹੰਢਾਇਆ?

ਅੱਜ ਸਾਡੇ ਪ੍ਰੋਗਰਾਮ "ਪਾਕ ਦਹਿਲੀਜ਼ਾਂ" ਵਿੱਚ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਆਪਣੀ ਜ਼ੁਬਾਨੀ ਖੋਲਣਗੇ ਉਹ ਸਾਰੇ ਰਾਜ਼, ਜੋ ਹੁਣ ਤੱਕ ਰਾਜ਼ ਹੀ ਰਹੇ।


Arun Ahuja l Tele teshan l Vicky Dhindsa | Paak Dehlizan l Ep - 1

#teleteshan #ArunAhuja #VickyDhindsa #santbabaajitsinghjihansaliwale #hansali #fatehgarhsahib #punjab #gurukirpa #waheguru #gurugranthsahibji #gurubani #santkripa #shrihitradhakripa #bhajanmarg #puransant #bhajankirtan #gurbani


Subscribe to our channel:    / @teleteshan  
-------------------------------------------------------------------------------------------------------------
Like us on Facebook: https://www.facebook.com/profile.php?...
Follow us on Instagram:   / teleteshan  

Комментарии

Информация по комментариям в разработке