ਇੱਕ ਪੰਜਾਬੀ ਨੌਜਵਾਨ ਜੋ ਭਾਰਤ ਤੋਂ ਬਿਨਾਂ ਪਾਸਪੋਰਟ ਲਇਆਂ ਤਿੰਨ ਸੌ ਰੁਪਏ ਜੇਬ 'ਚ ਪਾ ਕੇ ਅਮਰੀਕਾ ਜਾ ਪਹੁੰਚਾ

Описание к видео ਇੱਕ ਪੰਜਾਬੀ ਨੌਜਵਾਨ ਜੋ ਭਾਰਤ ਤੋਂ ਬਿਨਾਂ ਪਾਸਪੋਰਟ ਲਇਆਂ ਤਿੰਨ ਸੌ ਰੁਪਏ ਜੇਬ 'ਚ ਪਾ ਕੇ ਅਮਰੀਕਾ ਜਾ ਪਹੁੰਚਾ

ਦੋਸਤੋ ਇਹ ਕਹਾਣੀ ਸਫ਼ਰਨਾਮੇ ਦੇ ਰੂਪ ਵਿੱਚ ਉਸ ਪੰਜਾਬੀ ਨੌਜਵਾਨ ਗੋਪਾਲ ਸਿੰਘ ਖਾਲਸਾ ਦੀ ਹੈ ਜੋ ਸਨ 1922 ਵਿੱਚ ਉਚੇਰੀ ਪੜ੍ਹਾਈ ਅਮਰੀਕਾ ਜਾ ਕੇ ਕਰਨ ਦਾ ਸੁਪਨਾ ਲੈ ਕੇ ਬਿਨਾਂ ਪਾਸਪੋਰਟ ਤੋਂ ਹੀ ਜੇਬ ਵਿੱਚ ਸਿਰਫ਼ ਤਿੰਨ ਸੌ ਰੁਪਏ ਪਾ ਕੇ ਨਿੱਕਲ ਤੁਰਿਆ। ਵੀਹ ਸਾਲਾ ਇਹ ਨੌਜਵਾਨ ਕਿਵੇਂ ਪਹਿਲਾਂ ਗੱਡੀ ਚੜ੍ਹ ਕੇ ਕਲਕੱਤੇ ਪੁੱਜਾ ਤੇ ਉਥੋਂ ਫੇਰ ਸਿੰਗਾਪੁਰ ਮਲਾਇਆ ਹੁੰਦਾ ਹੋਇਆ ਜਪਾਨ ਤੱਕ ਜਾ ਪੁੱਜਾ। ਉਥੋਂ ਉਹ ਕਿਵੇਂ ਅਮਰੀਕਾ ਲਈ ਪਾਣੀ ਵਾਲੇ ਜਹਾਜ਼ 'ਚ ਚੜਿਆ ਤੇ ਆਪਣੀ ਮੰਜ਼ਿਲ ਤੇ ਜਾ ਪੁੱਜਾ ਇਹ ਬੜੀ ਦਿਲਚਸਪ ਕਹਾਣੀ ਹੈ। ਜਿਸ ਨੂੰ ਮੇਰੀ ਅਮਰੀਕਾ ਯਾਤਰਾ ਨਾਂ ਦੀ ਪੁਸਤਕ ਵਿੱਚ ਬਿਆਨਿਆ ਗਿਆ ਹੈ। ਇਹ ਇੱਕ ਕਮਾਲ ਦਾ ਸਫ਼ਰਨਾਮਾ ਹੈ ਜੋ ਤੁਹਾਨੂੰ ਉਨ੍ਹਾਂ ਦਿਨਾਂ ਦੇ ਹਾਲਾਤ ਬਿਆਨਦਾ ਹੈ ਜਦੋਂ ਅਜੇ ਹਵਾਈ ਸਫ਼ਰ ਨਹੀਂ ਸੀ ਹੁੰਦਾ ਤਾਂ ਲੋਕ ਕਿਵੇਂ ਇੱਕ ਮੁਲਕ ਤੋਂ ਦੂਸਰੇ ਥਾਂ ਪਹੁੰਚਦੇ ਸਨ। ਉਨ੍ਹਾਂ ਦਾ ਖਾਣ ਪੀਣ, ਪਹਿਰਾਵਾ, ਖਰਚੇ, ਮਹੌਲ ਸਭ ਕੁੱਝ ਬਿਆਨਿਆ ਗਿਆ ਹੈ। ਇਸੇ ਕਿਤਾਬ ਦੀ ਆਪਾਂ ਗੱਲ ਕਰਨੀ ਹੈ ਜਿਸ ਨੂੰ ਲੇੁਖਕ ਸੁਰਜੀਤ ਭਗਤ ਨੇ ਬੜੀ ਮੁਸ਼ਕਲ ਨਾਲ ਉਰਦੂ ਤੋਂ ਪੰਜਾਬੀ ਵਿੱਚ ਅਨੁਵਾਦਿਆ ਹੈ। ਤੁਸੀਂ ਇਸ ਕਿਤਾਬ ਬਾਰੇ ਜਾਣੋਂਗੇ ਜਾਂ ਪੜ੍ਹੋਂਗੇ ਤਾਂ ਹੈਰਾਨ ਰਹਿ ਜਾਵੋਂਗੇ। ਆਉ ਫੇਰ ਇਸ ਕਿਤਾਬ ਦੀ ਗੱਲ ਕਰੀਏ।

Комментарии

Информация по комментариям в разработке