ਰੌਣਕਾਂ ਤੀਆਂ ਦੀਆਂ Teeya 2024 Full video 4K

Описание к видео ਰੌਣਕਾਂ ਤੀਆਂ ਦੀਆਂ Teeya 2024 Full video 4K

Teeyan Da Mela

ਤੀਆਂ ਦਾ ਤਿਓਹਾਰ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾ ਚੱਲਣ ਵਾਲਾਂ ਕੁੜੀਆਂ ਦਾ ਤਿਓਹਾਰ ਹੈ।

ਇਸਤਰੀਆਂ ਦੇ ਸਾਉਣ ਮਹੀਨੇ ਦੀ ਤੀਜ ਨੂੰ ਸ਼ੁਰੂ ਹੋਣ ਵਾਲੇ ਇਕ ਮੁੱਖ ਤਿਉਹਾਰ ਨੂੰ ਤੀਆਂ ਕਹਿੰਦੇ ਹਨ। ਇਹ ਤਿਉਹਾਰ ਪੰਦਰਾਂ ਦਿਨ ਚੱਲਦਾ ਹੈ | ਪੂਰਨਮਾਸ਼ੀ ਵਾਲੇ ਦਿਨ ਤੱਕ ਮਨਾਇਆ ਜਾਂਦਾ ਹੈ। ਪੂਰਨਮਾਸ਼ੀ ਦੀ ਸ਼ਾਮ ਨੂੰ ਤੀਆਂ ਖ਼ਤਮ ਹੁੰਦੀਆਂ ਹਨ। ਤੀਆਂ ਸਮਾਪਤ ਹੋਣ ਦੀ ਰਸਮ ਨੂੰ ਤੀਆਂ ਦਾ ਭੋਗ ਪਾਉਣਾ ਕਿਹਾ ਜਾਂਦਾ ਹੈ। ਬਲੋ ਪਾਉਣੀ ਕਿਹਾ ਜਾਂਦਾ ਹੈ। ਬਲੋ ਅਸਲ ਵਿਚ ਤੀਆਂ ਦੇ ਅਖੀਰਲੇ ਦਿਨ ਪਾਉਣ ਵਾਲੇ ਗਿੱਧੇ ਨੂੰ ਕਿਹਾ ਜਾਂਦਾ ਹੈ। ਤੀਆਂ ਤੋਂ ਇਕ ਦਿਨ ਪਹਿਲਾਂ ਦੂਜ ਨੂੰ ਇਸਤਰੀਆਂ, ਮੁਟਿਆਰਾਂ, ਕੁੜੀਆਂ, ਬੱਚੇ ਸਾਰੇ ਮਹਿੰਦੀ ਲਾਉਂਦੇ ਸਨ। ਮੁਟਿਆਰਾਂ ਵੰਗਾਂ ਚੜ੍ਹਾਉਂਦੀਆਂ ਸਨ। ਜਿਹੜੀਆਂ ਨਵੀਆਂ ਵਿਆਹੀਆਂ ਮੁਟਿਆਰਾਂ ਆਪਣੇ ਸਹੁਰੀਂ ਗਈਆਂ ਹੁੰਦੀਆਂ ਸਨ, ਤੀਆਂ ਵੇਲੇ ਉਨ੍ਹਾਂ ਦੇ ਵੀਰ ਉਨ੍ਹਾਂ ਨੂੰ ਲੈ ਕੇ ਆਉਂਦੇ ਹੁੰਦੇ ਸਨ। ਇਕ ਧਾਰਨਾ ਇਹ ਵੀ ਸੀ ਕਿ ਨਵੀਆਂ ਵਿਆਹੀਆਂ ਨੂੰਹਾਂ ਤੇ ਸੱਸਾਂ ਦਾ ਸਾਉਣ ਮਹੀਨੇ ਵਿਚ ਇਕੱਠਾ ਰਹਿਣਾ ਕਰੋਪੀ ਮੰਨਿਆ ਜਾਂਦਾ ਸੀ। ਮਾੜਾ ਮੰਨਿਆ ਜਾਂਦਾ ਸੀ। ਇਸ ਲਈ ਨਵੀਆਂ ਵਿਆਹੀਆਂ ਮੁਟਿਆਰਾਂ ਪਹਿਲਾਂ ਸਾਉਣ ਮਹੀਨਾ ਆਪਣੇ ਪੇਕੇ ਘਰ ਕੱਟਦੀਆਂ ਹੁੰਦੀਆਂ ਸਨ। ਤੀਆਂ ਅਸਲ ਵਿਚ ਕੁੜੀਆਂ ਦਾ ਮੇਲ-ਮਿਲਾਪ ਦਾ ਤਿਉਹਾਰ ਹੁੰਦਾ ਸੀ। ਤੀਆਂ ਵਿਚ ਖੀਰ, ਕੜਾਹ, ਪੂੜੇ, ਗੁਲਗੁਲੇ ਆਦਿ ਪਕਾਏ ਜਾਂਦੇ ਸਨ। ਤੀਆਂ ਵਿਚ ਪਿੱਪਲ, ਬਰੋਟੇ, ਨਿੰਮਾਂ ਆਦਿ ਦੇ ਰੁੱਖਾਂ ਤੇ ਪੀਂਘਾਂ ਪਾ ਕੇ ਬੂਟਿਆ ਜਾਂਦਾ ਸੀ। ਮੁਟਿਆਰਾਂ ਗਿੱਧਾ ਪਾਉਂਦੀਆਂ ਸਨ। ਨੱਚਦੀਆਂ ਸਨ। ਬੋਲੀਆਂ ਪਾਉਂਦੀਆਂ ਸਨ। ਹੁਣ ਮੁਟਿਆਰਾਂ ਦਾ ਇਹ ਰੰਗਲਾ ਤਿਉਹਾਰ ਕੋਈ ਨਹੀਂ ਮਨਾਉਂਦਾ। ਖ਼ਤਮ ਹੋ ਗਿਆ ਹੈ। ਤੀਆਂ ਹੁਣ ਸਾਡੇ ਅਤੀਤ ਦਾ ਹਿੱਸਾ ਬਣ ਗਈਆਂ ਹਨ।ਹੁਣ ਕੁੜੀਆਂ, ਇਸਤਰੀਆਂ ਕਾਲਜਾਂ, ਕੱਲਬਾਂ ਵਿਚ ਕੱਠੀਆਂ ਹੋ ਕੇ ਪੀਂਘਾਂ ਝੂਟ ਕੇ, ਗਿੱਧਾ ਤੇ ਬੋਲੀਆਂ ਪਾ ਕੇ ਇਕ ਸ਼ਾਮ ਦਾ ਤੀਆਂ ਮਨਾਉਣ ਦਾ ਡਰਾਮਾ ਜਿਹਾ ਜ਼ਰੂਰ ਕਰਦੀਆਂ ਹਨ।

Teej is a major festival of women. It is celebrated every year in the month of July-August with great enthusiasm and verve. Festival of Teej dedicates the day's celebration to Goddess Parvati. The festival's theme is the devotion of women towards their husbands or to-be-husbands.
#punjabi #viral
#bhangra #gidha #india #nz #canada #diljitdosanjh
Please like & comments
Thanks :)

Комментарии

Информация по комментариям в разработке