Punjabi shorthand dictation 85 speed

Описание к видео Punjabi shorthand dictation 85 speed

ਸਾਡੀ ਮਾਨਸਿਕ ਅਵਸਥਾ ਸਾਡੇ ਪਰਿਵਾਰ ਅਤੇ ਖਾਸ ਤੌਰ ਉੱਤੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ। ਜੇ ਅਸੀਂ ਕਿਸੇ ਤੋਂ ਪੁੱਛੀਏ ਕਿ ਤੁਸੀਂ ਇੰਨੀ ਸਖਤ ਮਿਹਨਤ ਕਰ-ਕੇ ਆਪਣੀ ਸਿਹਤ ਨੂੰ ਕਿਉਂ ਖਰਾਬ ਕਰ ਰਹੇ ਹੋ? ਤਾਂ ਉੱਤਰ ਮਿਲ਼ੇਗਾ ਅਸੀਂ ਆਪਣੇ ਬੱਚਿਆਂ ਲਈ ਅਜਿਹਾ ਕਰ ਰਹੇ ਹਾਂ ਅਰਥਾਤ ਅਸੀਂ ਉਨ੍ਹਾਂ ਨੂੰ ਸਭ ਕੁਝ ਸ੍ਰੇਸ਼ਟ ਦੇਣਾ ਚਾਹੁੰਦੇ ਹਾਂ ਸਿੱਖਿਆ ਵੀ ਅਤੇ ਭੌਤਿਕ ਸੁੱਖ-ਸਹੂਲਤਾਂ ਵੀ। ਅਸੀਂ ਇਹ ਸਭ ਉਨ੍ਹਾਂ ਨੂੰ ਇਸ ਲਈ ਦੇਣਾ ਚਾਹੁੰਦੇ ਹਾਂ ਤਾਂ ਕਿ ਉਹ ਪ੍ਰਸੰਨ ਰਹਿ ਸਕਣ। ਸਾਨੂੰ ਲੱਗਦਾ ਹੈ ਕਿ ਜੇ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਅੰਨ ਕੱਪੜੇ ਆਦਿ ਹਰੇਕ ਜ਼ਰੂਰੀ ਵਸਤੂ ਦੇਈਏ ਤਾਂ ਉਹ ਸਿਰਫ ਭੌਤਿਕ ਸੋਮਿਆਂ ਨਾਲ ਖੁਸ਼ ਨਹੀਂ ਰਹਿ ਸਕਣਗੇ। ਬੱਚਿਆਂ ਨੂੰ ਮਾਤਾ-ਪਿਤਾ ਤੋਂ ਪਿਆਰ ਸਹਿਯੋਗ  ਹਮਦਰਦੀ ਆਦਿ ਹਾਂ-ਪੱਖੀ ਵਾਤਾਵਰਨ ਦੀ ਵੀ ਜ਼ਰੂਰਤ ਹੈ। ਜੇ ਮਾਪੇ ਨਾਂਹ-ਪੱਖੀ ਊਰਜਾ ਨਾਲ ਘਰ ਵਿਚ ਪ੍ਰਵੇਸ਼ ਕਰਦੇ ਹਨ ਤਾਂ ਬੱਚੇ ਖੁਸ਼ ਨਹੀਂ ਰਹਿ ਸਕਣਗੇ। ਜ਼ਿਆਦਾਤਰ ਮਾਪੇ ਕਹਿੰਦੇ ਹਨ ਕਿ ਅੱਜ ਦੀ ਪੀੜ੍ਹੀ ਭਾਵਨਾਤਮਕ ਤੌਰ ਉੱਤੇ ਕਮਜ਼ੋਰ ਹੈ। ਬੱਚੇ ਵੱਡਿਆਂ ਦੀ ਗੱਲ ਨਹੀਂ ਸੁਣਦੇ ਪਲਟ ਕੇ ਜਵਾਬ ਦਿੰਦੇ ਹਨ ਬਹੁਤ ਜਲਦੀ ਗੁੱਸਾ ਹੋ ਜਾਂਦੇ ਹਨ ਜਾਂ ਉਦਾਸੀ ਨਾਲ ਘਿਰ ਜਾਂਦੇ ਹਨ। ਉਨ੍ਹਾਂ ਦੀ ਸਹਿਣਸ਼ੀਲਤਾ ਦਾ ਪੱਧਰ ਘੱਟ ਅਤੇ ਤਣਾਅ ਦਾ ਵੱਧ ਇੰਨਾ ਜ਼ਿਆਦਾ ਕਿਉਂ ਹੈ? ਇਸ ਦਾ ਦੋਸ਼ ਪ੍ਰਤਿਯੋਗਤਾ ਸਕੂਲ ਅਤੇ ਪ੍ਰੀਖਿਆ ਦੇ ਦਬਾਅ ਨੂੰ ਦਿੱਤਾ ਜਾਂਦਾ ਹੈ ਪਰ ਪੁਰਾਣੀ ਪੀੜ੍ਹੀ ਵੀ ਉਨ੍ਹਾਂ ਚੁਣੌਤੀਆਂ ਵਿੱਚੋਂ ਲੰਘੀ ਸੀ ਜਦ ਕਿ ਉਸ ਨੂੰ ਇੰਨੀ ਸੁੱਖ-ਸੁਵਿਧਾ ਜਾਂ ਤਕਨੀਕ ਨਹੀਂ ਮਿਲ਼ੀ ਸੀ ਪਰ ਉਸ ਨੇ ਕਦੇ ਇਸ ਤਰ੍ਹਾਂ ਦੇ ਦਬਾਅ ਜਾਂ ਤਣਾਅ ਦਾ ਸਾਹਮਣਾ ਨਹੀਂ ਕੀਤਾ। ਅੱਜ ਬੱਚਿਆਂ ਦੇ ਜੀਵਨ ਨੂੰ ਅਸੀਂ ਅਸਾਨ ਬਣਾ ਰਹੇ ਹਾਂ ਪਰ ਬੱਚਿਆਂ ਦੀ ਭਾਵਨਾਤਮਕ ਤਾਕਤ ਘੱਟ ਹੋਈ ਹੈ। ਜਦ ਤੱਕ ਮਾਤਾ-ਪਿਤਾ ਦੂਜਿਆਂ ਨੂੰ ਦੋਸ਼ ਦੇਣਾ ਨਹੀਂ ਛੱਡਦੇ ਉਹ ਇਸ ਸਮੱਸਿਆ ਦੀ ਜੜ੍ਹ ਤੱਕ ਨਹੀਂ ਜਾ ਸਕਣਗੇ। ਅੱਜ ਘਰ ਦੇ ਮਾਹੌਲ ਵਿਚ ਹੀ ਤਣਾਅ ਦਿਖਾਈ ਦਿੰਦਾ ਹੈ। ਭਾਵੇਂ ਹੀ ਮਾਪੇ ਬੱਚਿਆਂ ਨੂੰ ਝਿੜਕਣ ਜਾਂ ਨਾ ਕੁਝ ਕਹਿਣ ਜਾਂ ਨਾ ਪਰ ਕਈ ਵਾਰ ਉਹ ਬਾਹਰ ਤੋਂ ਤਣਾਅ ਦੀ ਊਰਜਾ ਲੈ ਕੇ ਘਰੇ ਆਉਂਦੇ ਹਨ ਜੋ ਉਨ੍ਹਾਂ ਨੂੰ ਬਾਹਰ ਵਾਪਰੀਆਂ ਘਟਨਾਵਾਂ ਤੋਂ ਮਿਲ਼ੀ ਹੈ। ਮਾਪਿਆਂ ਨੂੰ ਸਮਝਣਾ ਹੋਵੇਗਾ ਕਿ ਬੱਚਿਆਂ ਦੀ ਮਾਨਸਿਕ ਸਿਹਤ ਉੱਤਮ ਭਾਵਨਾਵਾਂ ਦੇ ਊਰਜਾ ਖੇਤਰ ਉੱਤੇ ਨਿਰਭਰ ਕਰਦੀ ਹੈ। ਇਨ੍ਹੀਂ ਦਿਨੀਂ ਅਜਿਹੇ ਬੱਚੇ ਜ਼ਿਆਦਾ ਹਨ ਜਿਨ੍ਹਾਂ ਨੂੰ ਚੰਗੀ ਸਿੱਖਿਆ ਮਿਲ਼ੀ ਹੈ ਪਰ ਉਨ੍ਹਾਂ ਦੀ ਭਾਵਨਾਤਮਕ ਅਕਲਮੰਦੀ ਘੱਟ ਹੈ ਉਨ੍ਹਾਂ ਵਿਚ ਹੰਕਾਰ ਵੱਧ ਹੈ। ਛੋਟੀ ਜਿਹੀ ਘਟਨਾ ਵੀ ਉਨ੍ਹਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਦੇਖਿਆ ਜਾਵੇ ਤਾਂ ਵਿਅਕਤੀ ਦਾ ਜੀਵਨ ਚਾਰ ਥੰਮ੍ਹਾਂ ਉੱਤੇ ਟਿਕਿਆ ਹੋਇਆ ਹੈ ਭੌਤਿਕ ਮਾਨਸਿਕ ਸਮਾਜਿਕ ਅਤੇ ਰੁਹਾਨੀ। ਬੱਚਿਆਂ ਲਈ ਤਾਂ ਇਹ ਬੇਹੱਦ ਜ਼ਰੂਰੀ ਹੈ ਕਿ ਉਨ੍ਹਾਂ ਵਿਚ ਸ਼ਾਂਤੀ ਸਨੇਹ ਹਮਦਰਦੀ ਅਤੇ ਸਹਿਣਸ਼ੀਲਤਾ ਆਦਿ ਰੁਹਾਨੀ ਗੁਣ ਹੋਣ ਨਹੀਂ ਤਾਂ ਉਨ੍ਹਾਂ ਦਾ ਜੀਵਨ ਕਦੇ ਵੀ ਸੰਤੁਲਿਤ ਨਹੀਂ ਹੋ ਸਕੇਗਾ।

Комментарии

Информация по комментариям в разработке