ਰਾਣੀ ਤੱਤ - ਸੋਹਿਲੇ ਧੂੜ ਮਿੱਟੀ ਕੇ - ਆਡੀਓ ਬੁੱਕ || Rani Tatt - Full Audiobook || Harman

Описание к видео ਰਾਣੀ ਤੱਤ - ਸੋਹਿਲੇ ਧੂੜ ਮਿੱਟੀ ਕੇ - ਆਡੀਓ ਬੁੱਕ || Rani Tatt - Full Audiobook || Harman

ਰਾਣੀ ਤੱਤ ਕਿਤਾਬ ਹਰਮਨ ਦੁਆਰਾ ਲਿਖੀ ਗਈ ਪਹਿਲੀ ਕਿਤਾਬ ਹੈ, ਜੋ ਕਿ 19 ਅਗਸਤ, 2015 ਨੂੰ ਰਿਲੀਜ਼ ਕੀਤੀ ਗਈ ਸੀ। ਇਸ ਵਿੱਚ ਲੇਖਕ ਨੇ ਕੁਦਰਤ, ਪੰਜਾਬ ਦੇ ਜੀਵਨ, ਜਿੰਦਗੀ ਦੀ ਜੱਦੋਜਹਿਦ ਅਤੇ ਪੁਰਾਤਨ ਜੀਵਨ ਬਾਰੇ ਲਿਖਿਆ ਹੈ। ਇਸ ਕਿਤਾਬ ਨੂੰ ਦੋ ਭਾਗਾਂ ਵੰਡਿਆ ਗਿਆ ਹੈ। ਪਹਿਲਾ ਭਾਗ ਕਵਿਤਾ ਅਤੇ ਦੂਸਰਾ ਭਾਗ ਵਾਰਤਕ ਹੈ। ਇਸ ਕਿਤਾਬ ਦੇ ਸ਼ੁਰੂ ਵਿੱਚ ਲੇਖਕ ਨੇ 'ਸੋਭਾ ਸਗਣ' ਲੜੀ ਅੰਕਿਤ ਕੀਤੀ ਹੈ, ਜਿਸ ਵਿੱਚ ਕਿ ਇਸ ਕਿਤਾਬ ਬਾਰੇ ਲੇਖਕ ਦੇ ਆਪਣੇ ਵਿਚਾਰ ਹਨ। ਇਸ ਕਿਤਾਬ ਵਿੱਚ ਲੇਖਕ ਨੇ ਜ਼ਿਆਦਾਤਰ ਪੁਰਾਤਨ ਸ਼ਬਦਾਵਲੀ ਵਰਤੀ ਹੈ। ਜ਼ਿਆਦਾਤਰ ਪੰਜਾਬੀ ਕਿਤਾਬਾਂ ਬਾਰੇ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਸਦੀਆਂ 500 ਕਾਪੀਆਂ ਹੀ ਵਿਕਣਗੀਆਂ ਪਰੰਤੂ ਰਾਣੀ ਤੱਤ, ਦਸ ਦਿਨ ਵਿੱਚ ਹੀ ਇਹ ਅੰਕਡ਼ਾ ਪਾਰ ਕਰ ਗਈ ਸੀ। ਹੁਣ ਤੱਕ ਇਸ ਕਿਤਾਬ ਦੀਆਂ 20,000 ਕਾਪੀਆਂ ਛਪ ਚੁੱਕੀਆਂ ਹਨ। ਇਸ ਕਿਤਾਬ ਦੀ ਵਿਕਰੀ ਭਾਰਤ ਦੇ ਨਾਲ ਨਾਲ ਵਿਦੇਸ਼ਾਂ 'ਚ ਵੀ ਬਹੁਗਿਣਤੀ ਵਿੱਚ ਹੋਈ ਹੈ। ਇਸਨੂੰ ਕਲਰਜ਼ ਆਫ਼ ਪੰਜਾਬ ਪਬਲਿਸ਼ਰਜ਼ ਨੇ ਛਾਪਿਆ ਹੈ।

Комментарии

Информация по комментариям в разработке