ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਵਿਦੇਸ਼ੀ ਹਥਿਆਰ ਡ੍ਰੋਨ ਰਾਹੀਂ ਮੰਗਵਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ਦੇਖੋ ਖਬਰ

Описание к видео ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਵਿਦੇਸ਼ੀ ਹਥਿਆਰ ਡ੍ਰੋਨ ਰਾਹੀਂ ਮੰਗਵਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ਦੇਖੋ ਖਬਰ

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਵਿਦੇਸ਼ੀ ਹਥਿਆਰ ਡ੍ਰੋਨ ਰਾਹੀਂ ਮੰਗਵਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ਦੇਖੋ ਖਬਰ



ਸਟੋਰੀ ਨਾਮ - ਤਰਨਤਾਰਨ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਚਾਰ ਅਸਟਰੇਲੀਅਨ ਗਲੋਕ ਪਿਸਟਲ ਸਮੇਂਤ ਮੈਗਜ਼ੀਨ ਅਤੇ ਚਾਰ ਲੱਖ 80 ਹਜ਼ਾਰ ਦੀ ਡਰੱਗ ਮਨੀ ਕੀਤੀ ਬਰਾਮਦ 



ਫੜੇ ਗਏ ਵਿਅਕਤੀਆਂ ਦੇ ਪਾਕਿਸਤਾਨ ਸਮਗਲਰਾਂ ਨਾਲ ਜੁੜੇ ਹਨ ਸਬੰਧ 



ਡ੍ਰੋਨ ਰਾਹੀਂ ਹਥਿਆਰ ਮੰਗਵਾਉਣ ਦੀ ਸੰਭਾਵਨਾ 


ਐਂਕਰ - ਤਰਨਤਾਰਨ ਪੁਲਿਸ ਨੇ ਕਾਰ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚਾਰ ਅਸਟਰੇਲੀਅਨ ਗਲੋਕ ਪਿਸਟਲ ਸਮੇਂਤ ਮੈਗਜ਼ੀਨ 7 ਜ਼ਿੰਦਾ ਰੋਦ ਅਤੇ 4 ਲੱਖ 80 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੇ ਗਏ ਨੇ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਛਾਪਾ ਰਾਮ ਵਾਸੀ ਹਰਪ੍ਰੀਤ ਸਿੰਘ ਹੈਪੀ ਅਤੇ ਬਾਸਰਕੇ ਵਾਸੀ ਲਵਪ੍ਰੀਤ ਸਿੰਘ ਵੱਜੋਂ ਹੋਈ ਹੈ ਐਸ ਐਸ ਪੀ ਗੋਰਵ ਤੂਰਾ ਨੇ ਦੱਸਿਆ ਕਿ ਫੜੇ ਗਏ ਹਰਪ੍ਰੀਤ ਸਿੰਘ ਵੱਲੋਂ ਪਹਿਲਾਂ ਵੀ ਅਜਿਹੀਆਂ ਖੇਪਾਂ ਮੰਗਵਾਈਆਂ ਜਾ ਚੁੱਕੀਆਂ ਨੇ ਐਸ ਐਸ ਪੀ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਨੇ ਅਤੇ ਉਹ ਜੇਲ੍ਹ ਵਿੱਚ ਰਹਿ ਚੁੱਕਾ ਹੈ ਜੇਲ ਵਿੱਚ ਰਹਿਣ ਕਾਰਨ ਹੈਪੀ ਦੇ ਸਬੰਧ ਅਪਰਾਧਿਕ ਵਿਅਕਤੀਆਂ ਨਾਲ ਬਣ ਗਏ ਸਨ ਹੁਣ ਹਰਪ੍ਰੀਤ ਜ਼ਮਾਨਤ ਤੇ ਬਾਹਰ ਆਇਆ ਸੀ ਐਸ ਐਸ ਪੀ ਨੇ ਦੱਸਿਆ ਕਿ ਹਰਪ੍ਰੀਤ ਦੇ ਪਾਕਿਸਤਾਨੀ ਸਮਗਲਰਾਂ ਨਾਲ ਵੀ ਜੇਲ੍ਹ ਵਿੱਚ ਰਹਿੰਦਿਆਂ ਸਬੰਧ ਬਣ ਗਏ ਸਨ ਹਰਪ੍ਰੀਤ ਵੱਲੋਂ ਇਹ ਹਥਿਆਰਾਂ ਦੀ ਖੇਪ ਵੀ ਪਾਕਿਸਤਾਨੀ ਸਮਗਲਰਾਂ ਰਾਹੀਂ ਡ੍ਰੋਨ ਦੀ ਮਦਦ ਨਾਲ ਮੰਗਵਾਈ ਗਈ ਏ ਐਸ ਐਸ ਪੀ ਨੇ ਦੱਸਿਆ ਕਿ ਉਕਤ ਹਥਿਆਰ ਆਟੋਮੈਟਿਕ ਹੋਣ ਕਾਰਨ ਮਾਰੂ ਹਥਿਆਰ ਹਨ ਉਕਤ ਲੋਕ ਉਕਤ ਹਥਿਆਰਾਂ ਦੀ ਮਦਦ ਨਾਲ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ ਐਸ ਐਸ ਪੀ ਨੇ ਕਿਹਾ ਕਿ ਉਕਤ ਲੋਕਾਂ ਦਾ ਰਿਮਾਂਡ ਹਾਸਲ ਕਰਕੇ ਅੱਗੇ ਪੁਛਤਾਛ ਕੀਤੀ ਜਾ ਰਹੀ ਹੈ ਪੁਛਤਾਛ ਦੋਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ 


ਬਾਈਟ - ਗੋਰਵ ਤੂਰਾ ਐਸ ਐਸ ਪੀ 

#p2cnewspunjabi #tarntaran #police #gangstar #recoverpistol #smuggling - module #dgppunjab #ssptarntaran #cmpunjab #homeminister #homeministry #news18punjab #ndtvindia #aajtak

Комментарии

Информация по комментариям в разработке