ਲਿਖਾਈ ਤੋਂ ਪ੍ਰਕਾਸ਼ ਤੱਕ: ਪੋਥੀਸੇਵਾ ਦੁਆਰਾ ਦਸਤਾਵੇਜ਼ੀ ਫਿਲਮ

Описание к видео ਲਿਖਾਈ ਤੋਂ ਪ੍ਰਕਾਸ਼ ਤੱਕ: ਪੋਥੀਸੇਵਾ ਦੁਆਰਾ ਦਸਤਾਵੇਜ਼ੀ ਫਿਲਮ

ਇਹ ਡਾਕੂਮੈਂਟਰੀ ਆਪਣੀ ਕਿਸਮ ਦੀ ਪਹਿਲੀ ਡਾਕੂਮੈਂਟਰੀ ਹੋਵੇਗੀ ਅਤੇ ਇਸ ਵਿੱਚ ਸਿੱਖ ਪਰੰਪਰਾ ਤੋਂ ਪੋਥੀ ਸਾਹਿਬਾਂ ਦੀ ਜਿਲਦਸਾਜੀ ਅਤੇ ਹੋਰ ਸੇਵਾਵਾਂ ਲਈ ਪੋਥੀ ਸੇਵਾ ਦੀ ਦਾਰਸ਼ਨਿਕ ਅਤੇ ਤਕਨੀਕੀ ਪਹੁੰਚ ਦੀ ਸਮਝ ਸ਼ਾਮਲ ਹੈ।

ਸਾਲ ੨੦੨੨ ਦੇ ਪਹਿਲੇ ਕੁਝ ਮਹੀਨਿਆਂ ਦੌਰਾਨ, ਸੁਰਜੀਤ ਸਿੰਘ (ਪੋਥੀ ਸੇਵਾ, ਚੰਡੀਗੜ੍ਹ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਰੜੇ ਨੂੰ ਬੰਨ੍ਹਣ (ਜਿਲਦਸਾਜੀ) ਦੇ ਕੰਮ ਵਿੱਚ ਰੁੱਝਿਆ ਹੋਇਆ ਸੀ। ਇਹ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਦੁਆਰਾ ਹੱਥ ਲਿਖਤ ਸਰੂਪ ਸੀ। ਜਸਦੀਪ ਸਿੰਘ (ਪੋਥੀ ਸੇਵਾ, ਯੂ.ਕੇ.) ਦੀ ਮਾਰਚ ੨੦੨੨ ਦੀ ਪੰਜਾਬ ਯਾਤਰਾ ਦੌਰਾਨ, ਜਿਲਦਸਾਜੀ ਪ੍ਰਕਿਰਿਆ ਦੇ ਅੰਤਿਮ ਪੜਾਅ ਪੂਰੇ ਕੀਤੇ ਗਏ ਅਤੇ ਹੋਲਾ ਮੁਹੱਲਾ ਲਈ ਬਾਬਾ ਬਿਧੀ ਚੰਦ ਡੇਰੇ, ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਸਾਹਿਬ ਸੰਪੂਰਨ ਕੀਤਾ ਗਿਆ। ਟੀਮ ਦੁਆਰਾ ਪ੍ਰੋਜੈਕਟ ਦੇ ਇਹਨਾਂ ਅੰਤਮ ਪੜਾਵਾਂ ਤੇ ਦਸਤਾਵੇਜ਼ੀ ਕੀਤੀ ਗਈ ਅਤੇ "ਲਿਖਾਈ ਤੋਂ ਪ੍ਰਕਾਸ਼ ਤੱਕ" ਦਸਤਾਵੇਜ਼ੀ ਫਿਲਮ ਬਣਾਈ ਗਈ ਸੀ।

#PothiSeva #Sikh #GuruGranthSahibJi

Комментарии

Информация по комментариям в разработке