ਨਾਨਕੇ ਭੇਲੀ ਲੈ ਕੇ ਜਾਣਾ । Bheli Di Rasam |Punjabi Wedding | ਗੁੜ ਦੀ ਭੇਲੀ ਭੰਨਣਾ

Описание к видео ਨਾਨਕੇ ਭੇਲੀ ਲੈ ਕੇ ਜਾਣਾ । Bheli Di Rasam |Punjabi Wedding | ਗੁੜ ਦੀ ਭੇਲੀ ਭੰਨਣਾ

ਵਿਆਹ ਦਾ ਦਿਨ ਨਿਸ਼ਚਿਤ ਹੋ ਜਾਣ ਤੋਂ ਬਾਅਦ ਇੱਕ ਅਹਿਮ ਰਸਮ ਜੋ ਹੁਣ ਤੱਕ ਵੀ ਚੱਲ ਰਹੀ ਹੈ, ਲੜਕੇ-ਲੜਕੀ ਦੇ ਨਾਨਕੇ ਘਰ ਗੁੜ ਦੀ ਭੇਲੀ ਲੈ ਕੇ ਜਾਣਾ ਹੁੰਦੀ ਹੈ। ਭੇਲੀ ਵਿਆਹ ਤੋਂ ਆਮ ਤੌਰ ਤੇ ਸਵਾ ਮਹੀਨਾ, ਇੱਕੀ ਦਿਨ ਜਾਂ ਪੰਦਰਾਂ ਦਿਨ ਪਹਿਲਾਂ ਲਿਜਾਈ ਜਾਂਦੀ ਹੈ। ਇਹ ਗੁੜ ਦੀ ਪੂਰੀ ਭੇਲੀ ਹੁੰਦੀ ਹੈ ਅਤੇ ਨਾਨਕਾ ਪਰਿਵਾਰ ਲਈ ਰਸਮੀਂ ਖੁਸ਼ਖਬਰੀ ਅਤੇ ਵਿਆਹ ਦਾ ਸੱਦਾ ਹੁੰਦੀ ਹੈ। ਨਾਨਕਾ ਪਰਿਵਾਰ ਇਸ ਭੇਲੀ ਨੂੰ ਭੰਨ ਕੇ ਪਰਿਵਾਰ ਤੇ ਆਂਢ-ਗੁਆਂਢ ਵਿੱਚ ਵੰਡਦਾ ਹੈ। ਅੱਜ ਕੱਲ੍ਹ ਭੇਲੀ ਨਾਲ ਕੁਝ ਹੋਰ ਮਠਿਆਈ ਵੀ ਅਕਸਰ ਨਾਲ ਲਿਜਾਈ ਜਾਂਦੀ ਹੈ। ਨਾਨਕਿਆਂ ਦੇ ਮਾਨ-ਤਾਨ ਵਜੋਂ ਦਿੱਤੇ ਜਾਣ ਵਾਲੇ ਕੱਪੜੇ ਲੀੜੇ ਵੀ ਅੱਜ ਕੱਲ੍ਹ ਪਹਿਲਾਂ ਹੀ ਦੇ ਦਿੱਤੇ ਜਾਂਦੇ ਹਨ। ਨਾਨਕੇ ਆਪਣੀ ਲੜਕੀ ਅਤੇ ਜਵਾਈ ਦਾ ਆਪਣੀ ਪਰੋਖੋਂ ਅਨੁਸਾਰ ਮਾਨ-ਤਾਨ ਕਰਦੇ ਹਨ ਅਤੇ ਫਿਰ ਨਾਨਕ-ਛੱਕ ਦੀ ਤਿਆਰੀ ਵਿੱਚ ਰੁੱਝ ਜਾਂਦੇ ਹਨ। ਨਾਨਕ-ਛੱਕ ਨਾਨਕਿਆਂ ਦੁਆਰਾ ਵਿਆਹ ਵਾਲੇ ਲੜਕਾ-ਲੜਕੀ ਅਤੇ ਆਪਣੀ ਧੀ ਦੇ ਸਾਰੇ ਸਕੇ ਸੰਬੰਧੀਆਂ ਦਾ ਸਾਰਾ ਕੱਪੜਾ-ਲੀੜਾ ਤੇ ਟੂਮ-ਛੱਲਾ ਹੁੰਦਾ ਹੈ। ਕੁੜੀ ਲਈ ਆਪਣੇ ਬੱਚਿਆਂ ਦੇ ਵਿਆਹ ਵਿੱਚ ਪੇਕਿਆਂ ਦਾ ਰੋਲ ਬਹੁਤ ਮਹੱਤਵਪੂਰਨ ਹੁੰਦਾ ਹੈ। ਇਹ ਸੰਖੇਪ ਵੀਡੀਓ ਬੇਟੇ ਸੁਹਜਬੀਰ ਦੇ ਵਿਆਹ ਮੌਕੇ ਰਾਮਪੁਰਾ ਫੂਲ ਵਿਖੇ ਉਸਦੇ ਨਾਨਕੇ ਘਰ ਭੇਲੀ ਲੈ ਜਾਣ ਦੀ ਹੈ। ਇਸਦੇ ਸ਼ੇਅਰ ਕਰਨ ਦਾ ਮੰਤਵ ਨਵੀਂ ਪੀੜ੍ਹੀ ਨੂੰ ਇਸ ਰਸਮ ਤੋਂ ਜਾਣੂ ਕਰਵਾਉਣਾ ਹੈ।
#Bheli#PunjabiWedding#SirjanaTV

Комментарии

Информация по комментариям в разработке