Shahadtan Official Song

Описание к видео Shahadtan Official Song

@dev lakhpuri official
ਨਿੱਕੇ ਨਿੱਕੇ ਦੋ ਖਾਲਸੇ ਹੱਸ ਹੱਸ ਪਾ ਗਏ ਨੇ ਸ਼ਹਾਦਤਾਂ

ਕੰਧਾਂ ਇਤਿਹਾਸ ਦੀਆਂ ਤੇ ਸ਼ਹੀਦੀ ਦੀਆਂ ਲਿਖ ਗਏ ਇਬਾਦਤਾਂ
ਕੰਧਾਂ ਸਰਹੰਦ ਦੀਆਂ ਤੇ ਸ਼ਹੀਦੀ ਦੀਆਂ ਲਿਖ ਗਏ ਇਬਾਦਤਾਂ

ਧਰਮ ਦੀ ਰਾਖੀ ਵਾਸਤੇ
ਕਿੰਝ ਸਿਦਕ ਤੋਂ ਜਰਾ ਵੀ ਨਾ ਡੋਲਣਾ
ਦੁਨੀਆਂ ਨੂੰ ਗਏ ਦੱਸ ਕੇ
ਕਿੰਝ ਜਾਬਰਾਂ ਦੇ ਮੂਹਰੇ ਸੱਚ ਬੋਲਣਾ
ਜੁਲਮਾਂ ਨੂੰ ਠੱਲ ਪਾਉਣ ਲਈ
ਸਦਾ ਕਰਨੀਆ ਪੈਂਦੀਆਂ ਬਗਾਵਤਾਂ
ਕੰਧਾਂ ਇਤਿਹਾਸ ਦੀਆਂ ਤੇ ਸ਼ਹੀਦੀ ਦੀਆਂ ਲਿਖ ਗਏ ਇਬਾਦਤਾਂ
ਕੰਧਾਂ ਸਰਹੰਦ ਦੀਆਂ ਤੇ ਸ਼ਹੀਦੀ ਦੀਆਂ ਲਿਖ ਗਏ ਇਬਾਦਤਾਂ

ਕਾਹਲ਼ੇ ਨੇ ਸ਼ਹੀਦੀ ਪਾਉਣ ਲਈ
ਮਾਰੀ ਠੋਕਰ ਬਈ ਤਖਤ ਤੇ ਤਾਜਾਂ ਨੂੰ
ਸ਼ਿਕਾਰੀਆਂ ਵਿਛਾਏ ਜਾਲ਼ ਕਈ
ਦਿੱਤੇ ਲਾਲਚ ਕਈ ਉੱਡਦੇ ਹੋਏ ਬਾਜਾਂ ਨੂੰ
ਭਲ਼ਾ ਪਰਵਾਨਿਆਂ ਨੂੰ
ਕਿੱਥੇ ਸ਼ਮਾਂ ਦੀਆਂ ਮੋਹਦੀਆਂ ਸਜਾਵਟਾਂ
ਕੰਧਾਂ ਇਤਿਹਾਸ ਦੀਆਂ ਤੇ ਸ਼ਹੀਦੀ ਦੀਆਂ ਲਿਖ ਗਏ ਇਬਾਦਤਾਂ
ਕੰਧਾਂ ਸਰਹੰਦ ਦੀਆਂ ਤੇ ਸ਼ਹੀਦੀ ਦੀਆਂ ਲਿਖ ਗਏ ਇਬਾਦਤਾਂ

ਦੂਜੀ ਨਾ ਮਿਸਾਲ ਮਿਲਣੀ
ਜਿਹੜੀ ਗਏ ਕੁਰਬਾਨੀ ਯੋਧੇ ਕਰਕੇ
ਕਦੇ ਨਾ ਹਿਲਾਇਆਂ ਹਿਲਣੀ
ਨੀਂਹ ਖਾਲਸੇ ਦੀ ਪੱਕੀ ਗਏ ਧਰਕੇ
ਸੱਚ ਦੇ ਮੁਸਾਫਰਾਂ ਨੂੰ
ਲੱਖਪੁਰੀ ਕਿੱਥੇ ਰੋਕਣ ਰਕਾਵਟਾਂ
ਕੰਧਾਂ ਇਤਿਹਾਸ ਦੀਆਂ ਤੇ ਸ਼ਹੀਦੀ ਦੀਆਂ ਲਿਖ ਗਏ ਇਬਾਦਤਾਂ
ਕੰਧਾਂ ਸਰਹੰਦ ਦੀਆਂ ਤੇ ਸ਼ਹੀਦੀ ਦੀਆਂ ਲਿਖ ਗਏ ਇਬਾਦਤਾਂ
ਕੰਧਾਂ ਇਤਿਹਾਸ ਦੀਆਂ ਤੇ ਸ਼ਹੀਦੀ ਦੀਆਂ ਲਿਖ ਗਏ ਇਬਾਦਤਾਂ
ਕੰਧਾਂ ਸਰਹੰਦ ਦੀਆਂ ਤੇ ਸ਼ਹੀਦੀ ਦੀਆਂ ਲਿਖ ਗਏ ਇਬਾਦਤਾਂ
#punjabi
#punjabimusic #punjabi in australia
#punjabi in adelaide

Комментарии

Информация по комментариям в разработке