500 ਗੀਤ ਰਿਕਾਰਡ ਕਰਨ ਵਾਲੀ ਗਾਇਕਾ ਸਵਰਨ ਲਤਾ // Biography Punjabi Singer Swarnlata

Описание к видео 500 ਗੀਤ ਰਿਕਾਰਡ ਕਰਨ ਵਾਲੀ ਗਾਇਕਾ ਸਵਰਨ ਲਤਾ // Biography Punjabi Singer Swarnlata

ਸਵਰਨ ਲਤਾ ਪੰਜਾਬੀ ਦੀ ਬਹੁਪੱਖੀ ਕਲਾਕਾਰ ਹੈ। ਉਸ ਨੂੰ ਆਮ ਲੋਕ ਸਿਰਫ ਗਾਇਕਾ ਦੇ ਤੌਰ ਤੇ ਹੀ ਜਾਣਦੇ ਹਨ। ਉਹ ਸਕੂਲ ਸਮੇਂ ਤੋਂ ਹੀ ਨਾਟਕਾਂ ਅਤੇ ਡਾਂਸ ਵਿੱਚ ਭਾਗ ਲੈਂਦੀ ਰਹੀ ਹੈ। ਉਸ ਨੇ ਬੰਬਈ ਵਾਲੇ ਡਾਂਸ ਮਾਸਟਰ ਰਾਮ ਧਨ ਤੋਂ ਬਕਾਇਦਾ ਡਾਂਸ ਦੀ ਸਿਖਲਾਈ ਲਈ। ਚਾਰ ਪੰਜ ਸਾਲ ਅਨੇਕਾਂ ਸਟੇਜਾਂ ‘ਤੇ ਡਾਂਸ ਕੀਤਾ। ਫਿਰ ਉਸ ਦਾ ਝੁਕਾਅ ਗਾਇਕੀ ਵੱਲ ਹੋ ਗਿਆ। ਉਸ ਨੇ ਚੋਟੀ ਦੇ ਸੰਗੀਤਕਾਰ ਉਸਤਾਦ ਸੋਹਣ ਸਿੰਘ ਨੂੰ ਆਪਣਾ ਗੁਰੂ ਧਾਰਿਆ ਅਤੇ ਕਲਾਸੀਕਲ ਸੰਗੀਤ ਦੀ ਸਿੱਖਿਆ ਲਈ। ਇਸ ਗਾਇਕਾ ਨੇ ਵੀ ਆਪਣੀ ਗਾਇਕੀ ਸਮੇਂ ਵਿਚ ਪੰਜ ਸੌ ਤੋਂ ਵੱਧ ਗੀਤ ਰਿਕਾਰਡ ਕਰਵਾਏ। ਇਹ ਵੱਡੀ ਕਲਾਕਾਰ ਦਾ ਜਨਮ 1938 ਦੇ ਨਵੰਬਰ ਮਹੀਨੇ ਦੀ 19 ਤਰੀਕ ਨੂੰ ਪਿਤਾ ਸ੍ਰੀ ਅਰਜਨ ਦਾਸ ਧੀਂਗੜਾ ਦੇ ਘਰ ਮਾਤਾ ਵਿੱਦਿਆ ਦੀ ਕੁੱਖੋਂ ਪਿੰਡ ਜੜ੍ਹਾਂ ਵਾਲਾ ਜ਼ਿਲਾ ਲਾਇਲਪੁਰ ਜਿਸ ਨੂੰ ਹੁਣ ਫੈਸਲਾਬਾਦ ਆਖਿਆ ਜਾਂਦਾ ਹੈ ਵਿਖੇ ਹੋਇਆ। ਚਾਰ ਭਰਾਵਾਂ ਅਤੇ ਦੋ ਭੈਣਾਂ ਵਿੱਚ ਸਭ ਵੱਡੀ ਤੋਂ ਸਵੱਰਨ ਲਤਾ ਸੀ। ਸੰਨ 1988 ਵਿਚ ਉਸ ਨੇ ਗਾਉਣਾ ਛੱਡ ਦਿੱਤਾ।
ਸਵਰਨ ਲਤਾ ਬਹੁਤ ਸਾਰੇ ਰਿਕਾਰਡ ਕਰਵਾਏ ਜਿਵੇਂ।
ਕਲਗੀਧਰ ਦਸਮੇਸ਼ ਪਿਤਾ ਦਾ ਜੇ ਦੁਨੀਆਂ ਵਿੱਚ ਅਵਤਾਰ ਨਾ ਹੁੰਦਾ।
ਝੁਲਦੇ ਹੋਰ ਜ਼ੁਲਮ ਦੇ ਝੱਖੜ ਧਰਮ ਦਾ ਬੇੜਾ ਪਾਰ ਨਾ ਹੁੰਦਾ।
ਤੇਰੀ ਕੁਰਬਾਨੀ ਦੀ ਦੁਹਾਈ ਖਾਲਸਾ।
ਧੰਨ ਧੰਨ ਤੇਰੀ ਏ ਕਮਾਈ ਖਾਲਸਾ।
ਕਲਗੀਧਰ ਦਸਮੇਸ਼ ਪਿਤਾ ਜੀ ਤੇਰੇ ਰੰਗ ਨਿਆਰੇ।
ਸੁਣ ਮਟਿਆਰੇ ਕੱਤਣ ਵਾਲੀਏ ।
ਰਾਹੇ ਰਾਹੇ ਜਾਣ ਵਾਲਿਉ।
ਭਾਬੀ ਸਾਗ ਨੂੰ ਨਾਂ ਜਾਈਂ ਤੇਰਾ ਮੁੰਡਾ ਰੋਊਗਾ।
ਨੀ ਮੱਸਿਆ ਮੈਂ ਚੱਲਿਆ ਕੁੱਝ ਮੰਗ ਵੱਡੀਏ ਭਰਜਾਈਏ।
ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ।
ਮੇਰੀ ਭਲਕੇ ਕਪਾਹ ਦੀ ਵਾਰੀ ਵੇ ਡੰਡੀ ਤੇ ਉਡੀਕੀਂ ਮਿੱਤਰਾ।
ਭਾਈ ਸਪੀਕਰ ਵਾਲਿਆ ਕੋਈ ਗਾਣਾ ਨਵਾਂ ਸੁਣਾ।
ਮਾਏ ਦੇਸ ਨੀਂ ਤੇਰਾ ਛੱਡ ਜਾਣਾ, ਸਾਹਮਣੇ ਪਰਾਹੁਣਾ ਆ ਗਿਆ।
ਬਿਸਕੁਟ ਵਰਗੀ ਭਾਬੀ।
ਅੱਖ ਦੇ ਇਸ਼ਾਰੇ ਨਾਲ ਸਾਰ ਗਈ ।
ਇਨ੍ਹਾਂ ਛੜਿਆਂ ਨੂੰ ਪੈ ਜੇ ਕਿਸੇ ਦੀ ਆਈ।
ਜੇ ਮੈਂ ਸੱਪ ਹੋਵਾਂ ਲੜਜਾਂ ਕਾਲਜੇ ਤੇਰੇ।
ਵੇ ਅੱਧ ਵੰਡਾ ਲਊਂਗੀ।
ਅਣਦਾੜੀਆ ਨਜ਼ਰ ਨਾ ਆਵੇ।
ਸਾਕ ਬੁੜੇ ਨੂੰ ਕੀਤਾ।
------------
Swaran Lata is a versatile Punjabi artist. She is known only as a singer by the general public. She has been participating in plays and dance since her school days. She underwent regular dance training from dance master Ram Dhan in Bombay. I danced on many stages for four to five years. Then he turned to singing. He adopted top musician Ustad Sohan Singh as his guru and taught classical music. This singer also recorded more than five hundred songs in her singing time. This great artist was born on the 19th of November 1938 in the house of father Shri Arjan Das Dhingra in the village of Jaranwala district Lyallpur, which is now called Faisalabad, in the womb of Mother Vidya. The eldest of four brothers and two sisters was Swaran Lata. In 1988, she stopped singing.
----------
swaran lata punjabi di bahupakhi kalakar hai. us noon aam lock siraf gaika de taur te hi jande han. uh school samen ton hi natakan ate dance witch bhaag landy rahi hai. us ne bombay vale dance master ram dhan ton bakaida dance di sikhlai lai. chaar panj saal anekan stages 'te dance keeta. fir us da jhukaa gaiki wall ho giya. us ne choti de sangeetkar ustad sohan singh noon aapna guru dharia ate kalasikal sangeet di sikhia lai. is gaika ne vi aapni gaiki samen witch panj sau ton vadh geet record karvaye.
kalgidhar dasmesh pita da j duniyan vich avatar na hunda.
jhulade hor zulam de jhakhad dharam da beda par na hunda.
teri kurbani di duhai khalsa.
dhann dhann teri a kamai khalsa.
kalgidhar dasmesh pita ji tere rang niare.

#plz_subscribe_my_channel

Комментарии

Информация по комментариям в разработке