ਢਾਡੀਆਂ ਦੀ ਇਸ ਗਾਇਨ ਕਲਾ ਸੁਣਕੇ ਰੂਹ ਖੁਸ਼ ਹੋ ਜਾਊ|Old & Traditional Punjabi Dhadi kala|Loud Voice|Famous ♥

Описание к видео ਢਾਡੀਆਂ ਦੀ ਇਸ ਗਾਇਨ ਕਲਾ ਸੁਣਕੇ ਰੂਹ ਖੁਸ਼ ਹੋ ਜਾਊ|Old & Traditional Punjabi Dhadi kala|Loud Voice|Famous ♥

ਇਹ ਢਾਡੀ ਅਖਾੜਾ ਪੰਜਾਬ ਦੇ ਇਕ ਪਿੰਡ ਦਾ ਹੈ।ਇਸ ਪਿੰਡ ਵਿੱਚ ਹਰ ਸਾਲ ਮੇਲਾ ਲੱਗਦਾ ਹੈ।ਇਹ ਮੇਲਾ ਬਹੁਤ ਪੁਰਾਣੇ ਸਮੇਂ ਤੋਂ ਲਗ ਰਿਹਾ ਹੈ ਤੇ ਇਸਦੀਆਂ ਰਹੁ ਰੀਤਾਂ ਸਭ ਮੇਲਿਆਂ ਨਾਲੋਂ ਵੱਖਰੀਆਂ ਹਨ।ਭਾਦੋਂ ਦੇ ਅਖੀਰ ਜਾਂ ਅਸੂ ਦੇ ਸ਼ੁਰੂ ਵਿੱਚ ਰਿਸ਼ੀ ਪੰਚਮੀ ਨੂੰ ਇਹ ਲੱਗਦਾ ਹੈ।ਪਹਿਲੇ ਦਿਨ ਬਲਦਾਂ ਦੀ ਜੋੜੀ ਨਾਲ ਹਲ ਪੰਜਾਲੀ ਪਾ ਕੇ ਪੂਰੇ ਪਿੰਡ ਦੀ ਪਰਿਕ੍ਰਮਾ ਕੀਤੀ ਜਾਂਦੀ ਹੈ ਜਿਸਨੂੰ ਧਾਰ ਕਹਿੰਦੇ ਹਨ।ਇਸ ਵਿੱਚ ਹਿੱਸਾ ਲੈਣ ਵਾਲੇ ਪੰਜ ਬੰਦੇ ਇਸ ਦਿਨ ਵਰਤ ਰੱਖਦੇ ਹਨ ਧਾਰ ਪ੍ਰਕਿਰਿਆ ਪੂਰੀ ਹੋਣ ਤੇ ਵਰਤ ਖੁਲਦੇ ਹਨ।ਇਸ ਦਿਨ ਪਿੰਡ ਵਿੱਚ ਬਲਦਾਂ ਨੂੰ ਫਰੀ ਰੱਖਿਆ ਜਾਂਦੈ। ਹਰਾ ਚਾਰਾ ਵੀ ਹੋਰ ਸਾਧਨ ਤੇ ਲਿਆਂਦਾ ਜਾਂਦੈ।ਇਕ ਹੋ, ਖਾਸ ਗਲ ਧਾਰ ਖਤਮ ਹੋਣ ਤੱਕ ਪਿੰਡ ਵਿੱਚ ਕਿਸੇ ਦਾ ਵੀ ਮਾਮਾ ਆਉਂਦਾ ਹੈ ਤਾਂ ਉਸਨੂੰ ਚਾਹ ਦੁੱਧ ਜਾਂ ਦਹੀਂ ਨਹੀਂ ਦਿੱਤਾ ਜਾਂਦਾ ਤੇ ਨਾਹੀ ਇਸ ਦਿਨ ਦੁੱਧ ਨੂੰ ਜਾਗ ਲਗਾਇਆ ਜਾਂਦੈ।ਇਹ ਧਾਰ ਦੀ ਪ੍ਰਕਿਰਿਆ ਸਹੀ ਇਕ ਵਜੇ ਜੰਡਾਂ ਵਾਲੇ ਬਾਬਿਆਂ ਤੋਂ ਸ਼ੁਰੂ ਹੋ ਕੇ ਵਾਪਸ ਓਥੇ ਖਤਮ ਹੁੰਦੀ ਹੈ।ਫੇਰ ਢੋਲ ਵਜਦੈ ਤੇ ਮੇਲੇ ਦੀ ਸ਼ੁਰੂਆਤ ਹੋ ਜਾਂਦੀ ਹੈ।ਚਾਰ ਵਜੇ ਤਕ ਭਾਈ ਮੱਥਾ ਟੇਕਦੇ ਹਨ।ਖਾਸ ਗਲ ਇਹ ਕਿ ਲੋਕ ਸੁਖਣਾ ਵਜੋਂ ਸ਼ਰਾਬ ਦੀ ਬੋਤਲ ਨਾਲ ਮੱਥਾ ਟੇਕਦੇ ਹਨ ਤੇ ਸ਼ਰਾਬ ਵਰਤਾਉਂਦੇ ਹਨ।ਵੈਸ਼ਨੂੰ ਲੋਕ ਪਤਾਸੇ ਤੇ ਖਿਲਾਂ ਦੀ ਸੀਰਨੀ ਨਾਲ ਮੱਥਾ ਟੇਕਦੇ ਹਨ।ਸ਼ ਚਾਰ ਵਜੇ ਬੀਬੀਆਂ ਮੱਥਾ ਟੇਕਦੀਆਂ ਹਨ ਤੇ ਭਾਈ ਪਹਿਲਵਾਨਾਂ ਦੇ ਘੋਲ ਵੇਖਣ ਚਲੇ ਜਾਂਦੇ ਹਨ ਜੋ ਸਕੂਲ ਵਿੱਚ ਸ਼ਾਮ ਤੱਕ ਚਲਦੇ ਹਨ।ਫੇਰ ਅਗਲੇ ਦੋ ਦਿਨ ਢਾਡੀਆਂ ਦੇ ਗਾਉਣ ਚਲਦੇ ਹਨ।ਤੀਸਰੇ ਤੇ ਆਖਰੀ ਦਿਨ ਦੋ ਮਸ਼ਹੂਰ ਢਾਡੀ ਗਰੁੱਪ ਚਾਰ ਪੰਜ ਘੰਟੇ ਦਾ ਅਖਾੜਾ ਲਗਾਉਂਦੇ ਹਨ।
ਇਸ ਤਰਾਂ ਇਹ ਪੰਜਾਬ ਦਾ ਪੁਰਾਤਨ ਸੱਭਿਆਚਾਰਕ ਮੇਲਾ ਅੱਜ ਦੇ ਮਾਡਰਨ ਯੁਗ ਵਿੱਚ ਵੀ ਵਿਰਸੇ ਨੂੰ ਸੰਭਾਲਣ ਦੇ ਯਤਨ ਕਰ ਰਿਹਾ ਹੈ।
ਅਗਲੀ ਵਾਰ ਤੁਸੀਂ ਵੀ ਇਸ ਮੇਲੇ ਨੂੰ ਆਕੇ ਵੇਖੋ।ਇਹ ਮੇਲਾ ਪਿੰਡ ਈਸੜਾ,ਨੇੜੇ ਧੂਰੀ,ਜਿਲਾ ਸੰਗਰੂਰ ਵਿੱਚ ਲੱਗਦਾ ਹੈ।

Комментарии

Информация по комментариям в разработке