ਨਗਰ ਕੌਂਸਲ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ MC ਤੇ ਹੋਇਆ ਮਾਈਨਿੰਗ ਦਾ ਕੇਸ ਦਰਜ / Gds news channel

Описание к видео ਨਗਰ ਕੌਂਸਲ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ MC ਤੇ ਹੋਇਆ ਮਾਈਨਿੰਗ ਦਾ ਕੇਸ ਦਰਜ / Gds news channel

Join this channel to get access to perks:
   / @gdsnewschannel  


ਬਟਾਲਾ, ਨਗਰ ਕੌਂਸਲ ਦੇ MC ਤੇ ਹੋਇਆ ਮਾਈਨਿੰਗ ਦਾ ਕੇਸ ਦਰਜ / Gds news channel


ਨਗਰ ਕੌਂਸਿਲ ਦੇ ਐਮ ਸੀ ਤੇ ਹੋਇਆ ਮਾਈਨਿੰਗ ਦਾ ਹੋਇਆ ਕੇਸ ਦਰਜ,,,ਨਗਰ ਕੌਂਸਿਲ ਪ੍ਰਧਾਨ ਅਤੇ ਸ਼ਹਿਰ ਵਾਸੀਆਂ ਨੇ ਐਮ ਐਲ ਏ ਅਤੇ ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਖਿਲਾਫ ਕ਼ੀਤੀ ਪ੍ਰੈਸ ਵਾਰਤਾ,,ਐਮ ਐਲ ਏ ਅਤੇ ਪੁਲਿਸ ਨੇ ਕਿਹਾ ਸਹੀ ਹੋਇਆ ਕੇਸ ਦਰਜ,,,ਬੀਬੀਆਂ ਨੇ ਐਮ ਐਲ ਏ ਦੇ ਖਿਲਾਫ ਵਰਤੀ ਭੱਦੀ ਸ਼ਬਦਾਵਲੀ ਤੇ ਜੰਮ ਕੇ ਕੱਢੀ ਭੜਾਸ


ਬਟਾਲਾ/ ਸ਼੍ਰੀ ਹਰਗੋਬਿੰਦਪੁਰ ਸਾਹਿਬ ਰਿਪੋਰਟਰ.....ਗੁਰਪ੍ਰੀਤ ਸਿੰਘ ਕਾਦੀਆਂ


ਐਂਕਰ......ਜਿਲੇ ਦੀ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਿਲ ਦੇ ਵਿੱਚ ਨਗਰ ਕੌਂਸਿਲ ਪ੍ਰਧਾਨ ਨਵਦੀਪ ਪੰਨੂ ਅਤੇ ਐਮ ਸੀ ਸਮੇਤ ਸ੍ਰੀ ਹਰਗੋਬਿੰਦਪੁਰ ਦੇ ਵਾਸੀਆਂ ਦੇ ਵਲੋਂ ਕੀਤੀ ਗਈ ਪ੍ਰੈਸ ਵਾਰਤਾ ਦੇ ਦੌਰਾਨ ਨਜਾਇਜ਼ ਪਰਚਿਆਂ ਤੋਂ ਤੰਗ ਅਤੇ ਸਿਆਸੀ ਦਬਾਅ ਕਾਰਨ ਪੁਲਿਸ ਦੀ ਧੱਕੇਸ਼ਾਹੀ ਦੇ ਵਿਰੁੱਧ ਪ੍ਰੈਸ ਵਾਰਤਾ ਵਿੱਚ ਪਹੁੰਚੀਆਂ ਬੀਬੀਆਂ ਵਲੋਂ ਐਮ ਐਲ ਏ ਸ੍ਰੀ ਹਰਗੋਬਿੰਦਪੁਰ ਦੇ ਖਿਲਾਫ ਜੰਮਕੇ ਨਾਅਰੇਬਾਜ਼ੀ ਕਰਦੇ ਹੋਏ ਕੈਮਰੇ ਸਾਹਮਣੇ ਜੰਮਕੇ ਕੱਢੀ ਭੜਾਸ ,,ਇਸ ਮੌਕੇ ਜਿਥੇ ਨਗਰ ਕੌਂਸਿਲ ਪ੍ਰਧਾਨ ਨਵਦੀਪ ਪੰਨੂ ਨੇ ਕਿਹਾ ਕੇ ਐਮ ਸੀ ਗੁਰਪ੍ਰੀਤ ਸਿੰਘ ਦੇ ਖਿਲਾਫ ਸਿਆਸੀ ਸਹਿ ਤੇ ਪੁਲਿਸ ਵਲੋਂ ਗਲਤ ਤਰੀਕੇ ਨਾਲ ਕੇਸ ਦਰਜ ਕਰਦੇ ਹੋਏ ਇਮਾਨਦਾਰ ਐਮ ਸੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਓਥੇ ਹੀ ਨਗਰ ਕੌਂਸਿਲ ਅਧੀਨ ਸ੍ਰੀ ਹਰਗੋਬਿੰਦਪੁਰ ਵਿੱਚ ਚੱਲ ਰਹੇ ਲੋਕ ਭਲਾਈ ਦੇ ਵਿਕਾਸ ਕਾਰਜਾਂ ਨੂੰ ਵੀ ਰੋਕਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਪੁਲਿਸ ਸਿਆਸੀ ਸਹਿ ਤੇ ਨਿਜਾਇਜ ਕੇਸ ਦਰਜ ਕਰ ਰਹੀ ਹੈ ਓਹਨਾਂ ਕਿਹਾ ਕਿ ਐਮ ਸੀ ਗੁਰਪ੍ਰੀਤ ਸਿੰਘ ਤੇ ਮਾਈਨਿੰਗ ਦਾ ਗਲਤ ਤਰੀਕੇ ਨਾਲ ਕੇਸ ਤਾਂ ਦਰਜ ਕਰ ਦਿਤਾ ਲੇਕਿਨ ਸ੍ਰੀ ਹਰਗੋਬਿੰਦਪੁਰ ਦੇ ਕੁਝ ਪਿੰਡਾਂ ਵਿੱਚ ਅਜੇ ਵੀ ਨਜਾਇਜ਼ ਮਾਇਨਿੰਗ ਚਲ ਰਹੀ ਹੈ ਉਹਨਾਂ ਖਿਲਾਫ ਕਿਉ ਨਹੀ ਕੇਸ ਦਰਜ ਕੀਤੇ ਜਾ ਰਹੇ ਉਹਨਾਂ ਨੂੰ ਪੁਲਿਸ ਕਿਉ ਨਹੀ ਕਾਬੂ ਕਰ ਰਹੀ ਨਾਲ ਹੀ ਉਹਨਾਂ ਸੀ ਸੀ ਟੀ ਵੀ ਦਿੰਦੇ ਹੋਏ ਕਿਹਾ ਕਿ ਦੇਰ ਰਾਤ ਐਮ ਸੀ ਗੁਰਪ੍ਰੀਤ ਦੇ ਘਰ ਦੇ ਸਾਹਮਣੇ ਐਮ ਐਲ ਏ ਦੀ ਪਾਇਲਟ ਜਿਪਸੀ ਅਤੇ ਕਾਲੇ ਰੰਗ ਦੀ ਹਰਿਆਣਾ ਨੰਬਰ ਗੱਡੀ ਬਿਨਾਂ ਵਜ੍ਹਾ ਹੂਟਰ ਮਾਰਕੇ ਗੁਰਪ੍ਰੀਤ ਐਮ ਸੀ ਦੇ ਪਰਿਵਾਰ ਨੂੰ ਡਰਾ ਧਮਕਾ ਰਹੇ ਸੀ ਓਹਨਾਂ ਕਿਹਾ ਕਿ ਜੇਕਰ ਪੁਲਿਸ ਵਲੋਂ ਤਿੰਨ ਦਿਨ ਦੇ ਅੰਦਰ ਅੰਦਰ ਇਹ ਕੇਸ ਰੱਦ ਨਾ ਕੀਤਾ ਗਿਆ ਅਤੇ ਅਸਲ ਵਿਚ ਮਾਇਨਿੰਗ ਕਰਨ ਵਾਲਿਆਂ ਖਿਲਾਫ ਕੇਸ ਦਰਜ ਨਾ ਕੀਤਾ ਤੇ ਸ੍ਰੀ ਹਰਗੋਬਿੰਦਪੁਰ ਦੇ ਚੌਂਕ ਅਣਮਿੱਥੇ ਸਮੇ ਲਈ ਜਾਮ ਕੀਤੇ ਜਾਣਗੇ


ਬਾਈਟ....ਨਵਦੀਪ ਸਿੰਘ ਪੰਨੂ ( ਨਗਰ ਕੌਂਸਲ ਪ੍ਰਧਾਨ)

ਬਾਈਟ....ਬੀਬੀਆਂ


ਵੀ ਓ....ਓਥੇ ਹੀ ਐਮ ਐਲ ਏ ਸ੍ਰੀ ਹਰਗੋਬਿੰਦਪੁਰ ਐਡਵੋਕੇਟ ਅਮਰਪਾਲ ਸਿੰਘ ਨੇ ਇਹਨਾਂ ਸਾਰੇ ਅਰੋਪਾ ਨੂੰ ਨਕਾਰਦੇ ਹੋਏ ਕਿਹਾ ਕਿ ਜੋ ਵੀ ਕੇਸ ਦਰਜ ਹੋਏ ਹਨ ਉਹ ਕਿਸੇ ਵੀ ਸਿਆਸੀ ਦਬਾਅ ਹੇਠ ਦਰਜ ਨਹੀਂ ਹੋਏ ਅਤੇ ਨਾ ਹੀ ਗਲਤ ਤਰੀਕੇ ਨਾਲ ਦਰਜ ਹੋਏ ਹਨ ਓਹਨਾ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਪੂਰੀ ਤਫਤੀਸ਼ ਕਰਦੇ ਹੋਏ ਕਾਨੂੰਨੀ ਦਾਇਰੇ ਵਿਚ ਰਹਿ ਕੇ ਦਰਜ ਕੀਤੇ ਹਨ ਬਾਕੀ ਜਿਸ ਵੀ ਜਗ੍ਹਾ ਨਜਾਇਜ਼ ਮਾਈਨਿੰਗ ਹੋ ਰਹੀ ਹੈ ਓਥੇ ਵੀ ਜਾਂਚ ਕਰਦੇ ਹੋਏ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਨਾਲ ਹੀ ਓਹਨਾਂ ਬੀਬੀਆਂ ਵਲੋਂ ਭੱਦੀ ਸ਼ਬਦਾਵਲੀ ਇਸਤੇਮਾਲ ਕਰਨ ਨੂੰ ਲੈਕੇ ਕਿਹਾ ਕਿ ਬਣਦੀ ਕਾਰਵਾਈ ਕਰਵਾਈ ਜਾਵੇਗੀ

ਓਥੇ ਹੀ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਐਸ ਐਚ ਓ ਬਿਕਰਮ ਸਿੰਘ ਨੇ ਕਿਹਾ ਕਿ ਨਜਾਇਜ਼ ਮਾਇਨਿਗ ਦੀ ਇਤਲਾਹ ਮਿਲਣ ਤੇ ਮੌਕੇ ਤੇ ਜਾਕੇ ਮਾਇਨਿਗ ਵਿਭਾਗ ਦੇ ਅਧਿਕਾਰੀ ਸਾਹਮਣੇ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਕੇ ਜੋ ਮਾਇਨਿਗ ਹੋ ਰਹੀ ਸੀ ਉਹ ਗਲਤ ਤਰੀਕੇ ਨਾਲ ਕੀਤੀ ਜਾ ਰਹੀ ਸੀ ਜਿਸਦੇ ਚਲਦੇ ਕਾਨੂੰਨੀ ਕਾਰਵਾਈ ਕਰਦੇ ਹੋਏ ਟਰੈਕਟਰ ,ਜੇ ਸੀ ਬੀ ਮਸ਼ੀਨ ਜ਼ਬਤ ਕਰਦੇ ਹੋਏ ਐਮ ਸੀ ਗੁਰਪ੍ਰੀਤ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ

ਬਾਈਟ...ਐਡਵੋਕੇਟ ਅਮਰਪਾਲ ਸਿੰਘ ( ਐਮ ਐਲ ਏ)

ਬਾਈਟ....ਬਿਕਰਮ ਸਿੰਘ ( ਐਸ ਐਚ ਓ)

Комментарии

Информация по комментариям в разработке