LEGENDS OF PUNJAB (OLD KALIYAN) Part-1

Описание к видео LEGENDS OF PUNJAB (OLD KALIYAN) Part-1

ਮੈ ਆਪ ਜੀ ਦੀ ਸੇਵਾ ਵਿੱਚ ਪੁਰਾਣੇ ਢੱਡ-ਸੁਰੰਗੀ ਦੇ ਗੀਤ share ਕਰਨ ਜਾ ਰਿਹਾ ਹਾਂ।ਇਹ ਲਗ ਭੱਗ ੬੦-੭੦ ਸਾਲ ਤੋਂ ਵੀ ਵੱਧ ਪੁਰਾਣੇ ਹਨ।ਇਹ ਗੀਤ ਅਮਰ ਸਿਘ ਸੌ਼ਕੀਂ,ਦੀਦਾਰ ਸਿੰਘ ਰਟੈਂਡੇਵਾਲਾ, ਨਾਜ਼ਰ ਸਿੰਘ, ਮੋਹਣ ਸਿੰਘ,ਨਛੱਤਰ ਸਿੰਘ, ਉਦੈ ਸਿੰਘ ਐਂਡ ਪਾਰਟੀ,ਯਮਲਾ ਜੱਟ ਕੁਲਦੀਪ ਸਿੰਘ ਮਾਣਕ ,ਨਿਰਜੰਨ ਸਿੰਘ ਐੈਡ ਪਾਰਟੀ ਢਾਡੀ ,ਬਿੱਕਰ ਸਿੰਘ ਪਰਦੇਸੀ , ਕੋਮਲ , ਨਵਾਬ ਨਾਇਬ ਕੋਟੀਆਂ ਬੂਟਾ , ਨਵਾਬ ਕਮਾਰ ,ਮੰੁਹਮਦ ਸਦੀਕ ,ਰਣਜੀਤਕੌਰ,ਕਰਮਜੀਤ ਸਿੰਘ ਧੂਰੀ ,ਅਤੇ ਹੋਰ ਨਾਮਵਰ ਗਾਇਕਾ ਦੇ ਜਥਿਆਂ ਨੇ ਗਾਏ ਹਨ।ਇਹਗੀਤ ਮੈਂ ਬਹੁਤ ਮਿਹਨਤ ਨਾਲ ੫-੭ ਸਾਲਾਂ ਵਿਚ ਪੱਥਰਾਂ ਦੇ ਰਿਕਾਰਡਾਂ ਤੋਂ ਸ਼ਹਿਰਾਂ ਅਤੇ ਪਿੰਡਾਂ ਵਿਚੋਂ ਇਕੱਤਰ ਕੀਤੇ ਹਨ। ਜਦੋਂ ਇਹ ਗੀਤ ਸੁਣਦੇ ਹਾਂ, ਤਾਂ ਪੁਰਾਣਾ ਸਮਾਂ ਯਾਦ ਆ ਜਾਂਦਾ ਹੈ।ਉਸ ਸਮੇਂ ਬਰਾਤਾਂ ੩-੩ ਦਿਨ ਠਹਿਰਦੀਆਂ ਸਨ। ਜਦੋਂ ਇਹ ਗੀਤ ਉਸ ਸਮੇਂ ਪਿੰਡ ਵਿੱਚ ਵਜਦੇ ਸਨ।ਲੋਕ ਇਹਨਾਂ ਗੀਤਾਂ ਨੂੰ ਸੱਥ ਅਤੇ ਖੁੰਡਾਂ ਉਤੇ ਬੈਠਕੇ ਬੜੇ ਹੀ ਅਨੰਦ ਅਤੇ ਖੁਸੀ਼ ਨਾਲ ਸੁਣਦੇ-ਸੁਣਦੇ ਸਿਰ ਹਿਲਾਉਂਦੇ ਝੂਮ ਉੱਠਦੇ ਸਨ, ਬਹੁਤ ਖੁਸੀ਼ ਵਾਲਾ ਮਹੌਲ ਹੁੰਦਾ ਸੀ।ਇਹ ਗੀਤ ਸੁਣਕੇ ਆਪ ਵੀ ਹਮੇਸ਼ਾ ਖੁਸ਼ ਰਹੋ।ਇਹ ਪੁਰਾਣੇ ਸਮੇ ਦੇ ਨਾਮਵਰ ਢਾਡੀ ਜਥਿਆਂ ਅਤੇ ਮਹਾਨ ਕਲਾਕਾਰਾਂ ਦੁਆਰਾਂ ,ਬਹੁਤ ਹੀ ਸੁਰੀਲੀ ਅਵਾਜ਼ ਵਿੱਚ ਗਾਏ ਹਨ । ਪੁਰਾਣੇ ਗੀਤ ਸੁਣ ਕੇ ਆਨੰਦ ਮਾਣੋ ਅਤੇ ਖੁਸ਼ ਰਹੋ ਹਮੇਸ਼ਾ !!
ਧੰਨਵਾਦ। 🙏🏻🌈
ਡਾ.ਜੰਗ ਸਿੰਘ ਰਾਮਗੜ੍ਹੀਆਂ

Комментарии

Информация по комментариям в разработке