Amritpal Restriction | ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ

Описание к видео Amritpal Restriction | ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ

Amritpal Restriction | ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ
#Khadursahib #Amritpal #abplive
ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਜਿੱਤਣ ਵਾਲੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਜਲਦੀ ਹੀ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ।
ਅੰਮ੍ਰਿਤਪਾਲ ਸਿੰਘ ਨੂੰ ਭਲਕੇ ਯਾਨੀ ਸ਼ੁੱਕਰਵਾਰ (5 ਜੁਲਾਈ) ਤੋਂ 4 ਦਿਨ ਦੀ ਪੈਰੋਲ ਮਿਲੀ ਹੈ।
ਹਾਲਾਂਕਿ ਇਨ੍ਹਾਂ 4 ਦਿਨਾਂ ਦੌਰਾਨ ਉਹ ਨਾ ਤਾਂ ਰਈਆ ਸਥਿਤ ਆਪਣੇ ਘਰ ਆ ਸਕਣਗੇ ਤੇ ਨਾ ਹੀ ਆਪਣੇ ਲੋਕ ਸਭਾ ਹਲਕੇ ਤੇ ਨਾ ਹੀ ਪੰਜਾਬ ਜਾ ਸਕਣਗੇ।
ਉਨ੍ਹਾਂ ਨੂੰ ਇਹ ਪੈਰੋਲ ਕੁਝ ਸ਼ਰਤਾਂ ਤਹਿਤ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਿਹਾਤੀ ਪੁਲੀਸ 5 ਜੁਲਾਈ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲੈ ਕੇ ਜਾਵੇਗੀ, ਜਿੱਥੇ ਉਹ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ।
ਪੰਜਾਬ ਪੁਲਿਸ ਉਸ ਨੂੰ ਜੇਲ੍ਹ ਤੋਂ ਸਿੱਧਾ ਦਿੱਲੀ ਲੈ ਕੇ ਜਾਵੇਗੀ ਅਤੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਲੈ ਕੇ ਜਾਏਗੀ |
ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਜਾਵੇਗਾ।
ਦਰਅਸਲ, ਕੱਲ੍ਹ ਯਾਨੀ ਸ਼ੁੱਕਰਵਾਰ ਤੋਂ ਅੰਮ੍ਰਿਤਪਾਲ ਸਿੰਘ ਦੀ ਪੈਰੋਲ 10 ਸ਼ਰਤਾਂ 'ਤੇ ਸ਼ੁਰੂ ਹੋ ਰਹੀ ਹੈ। ਇਹ ਸੂਚਨਾ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਭੇਜੀ ਗਈ ਹੈ ਤੇ ਉਨ੍ਹਾਂ ਰਾਹੀਂ ਇਹ ਜਾਣਕਾਰੀ ਅੰਮ੍ਰਿਤਪਾਲ ਨੂੰ ਦਿੱਤੀ ਗਈ ਹੈ। ਇਨ੍ਹਾਂ ਸ਼ਰਤਾਂ ਮੁਤਾਬਕ ਅੰਮ੍ਰਿਤਪਾਲ ਦਿੱਲੀ 'ਚ ਹੀ ਰਹਿਣਗੇ। ਉਨ੍ਹਾਂ ਦਾ ਰਾਤ ਦਾ ਠਹਿਰਾਅ ਵੀ ਦਿੱਲੀ 'ਚ ਹੀ ਹੋਵੇਗਾ।
ਅੰਮ੍ਰਿਤਪਾਲ ਸਿੰਘ ਦੀ ਪੈਰੋਲ ਦੀਆਂ 10 ਸ਼ਰਤਾਂ...

1. ਅੰਮ੍ਰਿਤਪਾਲ ਦੀ ਸਹੁੰ ਚੁੱਕਣ ਦੀ ਸਾਰੀ ਪ੍ਰਕਿਰਿਆ ਦੌਰਾਨ ਉਸ ਦੇ ਨਾਲ ਭਾਰੀ ਪੁਲਿਸ ਫ਼ੋਰਸ ਤੈਨਾਤ ਰਹੇਗੀ
ਕੇਂਦਰੀ ਜੇਲ੍ਹ ਡਿਬਰੂਗੜ੍ਹ ਤੋਂ ਅੰਮ੍ਰਿਤਪਾਲ ਦੀ ਆਰਜ਼ੀ ਰਿਹਾਈ ਦੀ ਮਿਤੀ ਤੇ ਸਮੇਂ ਤੋਂ ਲੈ ਕੇ ਕੇਂਦਰੀ ਜੇਲ੍ਹ ਡਿਬਰੂਗੜ੍ਹ ਵਿੱਚ ਵਾਪਸ ਆਉਣ ਤੱਕ, ਅੰਮ੍ਰਿਤਪਾਲ ਸਿੰਘ ਦੇ ਨਾਲ ਐਸਐਸਪੀ ਅੰਮ੍ਰਿਤਸਰ (ਦਿਹਾਤੀ) ਸਤਿੰਦਰ ਸਿੰਘ ਵੱਲੋਂ ਉਚਿਤ ਸਮਝੀ ਜਾਣ ਵਾਲੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹੋਣਗੇ, ਤਾਂ ਜੋ ਹਿਰਾਸਤ ਦੀ ਮਿਆਦ ਨੂੰ ਬਰਕਰਾਰ ਰੱਖਿਆ ਜਾ ਸਕੇ।

2. ਅੰਮ੍ਰਿਤਪਾਲ ਸਿੰਘ ਜਿਸ ਸਮੇਂ ਤੱਕ ਸੰਸਦ ਕੰਪਲੈਕਸ ਵਿੱਚ ਮੌਜੂਦ ਰਹਿਣਗੇ, ਉਸ ਸਮੇਂ ਤੱਕ ਉਨ੍ਹਾਂ ਨਾਲ ਓਨੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਜਾਂ ਹੋਰ ਸੁਰੱਖਿਆ ਕਰਮਚਾਰੀ ਹੋਣਗੇ, ਜਿੰਨੀ ਲੋਕ ਸਭਾ ਦੇ ਸਕੱਤਰ ਜਨਰਲ ਦੁਆਰਾ ਆਗਿਆ ਦਿੱਤੀ ਗਈ ਹੈ।

3. ਅਸਥਾਈ ਰਿਹਾਈ ਦੇ ਸਮੇਂ ਦੌਰਾਨ ਅੰਮ੍ਰਿਤਪਾਲ ਨਵੀਂ ਦਿੱਲੀ ਤੋਂ ਇਲਾਵਾ ਕਿਸੇ ਹੋਰ ਸਥਾਨ ਦੇ ਖੇਤਰੀ ਅਧਿਕਾਰ ਖੇਤਰ ਵਿੱਚ ਦਾਖਲ ਨਹੀਂ ਹੋਵੇਗਾ

4. ਅਸਥਾਈ ਰਿਹਾਈ ਦੀ ਮਿਆਦ ਵਿੱਚ ਕੇਂਦਰੀ ਜੇਲ੍ਹ ਡਿਬਰੂਗੜ੍ਹ ਤੋਂ ਨਵੀਂ ਦਿੱਲੀ ਤੇ ਵਾਪਸ ਯਾਤਰਾ ਵਿੱਚ ਬਿਤਾਇਆ ਸਮਾਂ ਸ਼ਾਮਲ ਹੋਵੇਗਾ।

5. ਸਾਰਾ ਸਮਾਂ ਅੰਮ੍ਰਿਤਪਾਲ ਨੂੰ ਪਾਰਲੀਮੈਂਟ ਕੰਪਲੈਕਸ ਵਿੱਚ ਰਹਿਣ ਦੀ ਲੋੜ ਨਹੀਂ, ਐਸਐਸਪੀ ਅੰਮ੍ਰਿਤਸਰ (ਦਿਹਾਤੀ) ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਂ ਦਿੱਲੀ ਵਿੱਚ ਕਿਸੇ ਢੁਕਵੀਂ ਥਾਂ ’ਤੇ ਰੱਖ ਸਕਦੇ ਹਨ।

6. ਪੰਜਾਬ ਬੰਦੀ ਆਰਡਰ, 1981 ਦੀ ਧਾਰਾ 2 (ਸੀ) ਤਹਿਤ ਅੰਮ੍ਰਿਤਪਾਲ ਸਿੰਘ ਨੂੰ ਇਸ ਸਮੇਂ ਦੌਰਾਨ ਦਿੱਲੀ ਵਿੱਚ ਹੀ ਰਿਸ਼ਤੇਦਾਰਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇਗੀ।

7. ਅੰਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਵੀ ਕਾਰਵਾਈ ਜਾਂ ਬਿਆਨ ਨਹੀਂ ਦੇਵੇਗਾ।

8. ਅੰਮ੍ਰਿਤਪਾਲ ਜਾਂ ਉਨ੍ਹਾਂ ਦੇ ਕਿਸੇ ਵੀ ਰਿਸ਼ਤੇਦਾਰ ਨੂੰ ਉਨ੍ਹਾਂ ਦੇ ਬਿਆਨ ਦੀ ਵੀਡੀਓ ਟੇਪ ਕਰਨ ਤੇ ਇਲੈਕਟ੍ਰਾਨਿਕ ਤਰੀਕੇ ਨਾਲ ਪ੍ਰਸਾਰਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

9. ਅੰਮ੍ਰਿਤਪਾਲ ਸਿੰਘ ਦੀ ਦਿੱਲੀ ਵਿੱਚ ਸਥਾਨਕ ਯਾਤਰਾ ਸਮੇਤ ਯਾਤਰਾ ਤੇ ਬੋਰਡਿੰਗ/ਰਿਹਾਇਸ਼ ਦੇ ਖਰਚੇ ਡੀਜੀਪੀ ਪੰਜਾਬ ਕੋਲ ਉਪਲਬਧ ਵਿਭਾਗੀ ਬਜਟ ਵਿੱਚੋਂ ਵਸੂਲ ਕੀਤੇ ਜਾਣਗੇ।

10. ਐਸਐਸਪੀ ਅੰਮ੍ਰਿਤਸਰ (ਦਿਹਾਤੀ) ਅੰਮ੍ਰਿਤਪਾਲ ਸਿੰਘ ਦੀ ਆਰਜ਼ੀ ਰਿਹਾਈ ਦੀਆਂ ਉਪਰੋਕਤ ਸ਼ਰਤਾਂ ਦੀ ਸੁਚਾਰੂ ਪਾਲਣਾ ਲਈ ਜਨਰਲ ਸਕੱਤਰ ਲੋਕ ਸਭਾ ਨਾਲ ਤਾਲਮੇਲ ਕਰਨਗੇ।

ਦਿੱਲੀ ਪਹੁੰਚਣ ਦੇ ਰੂਟ ਨੂੰ ਗੁਪਤ ਰੱਖਿਆ ਜਾਵੇਗਾ
ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਕਿਵੇਂ ਲਿਆਂਦਾ ਜਾਵੇਗਾ, ਇਸ ਨੂੰ ਗੁਪਤ ਰੱਖਿਆ ਗਿਆ ਹੈ। ਏਡੀਸੀ ਗੁਰਸਿਮਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਤੇ ਸਹੁੰ ਚੁੱਕਣ ਲਈ ਹੀ ਪੈਰੋਲ ਦਿੱਤੀ ਗਈ ਹੈ। ਪੁਲਿਸ ਪ੍ਰਸ਼ਾਸਨ ਤੈਅ ਕਰੇਗਾ ਕਿ ਉਨ੍ਹਾਂ ਨੂੰ ਦਿੱਲੀ ਕਿਵੇਂ ਲਿਜਾਇਆ ਜਾਵੇਗਾ। ਇਸ ਦੇ ਨਾਲ ਹੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਨੇ ਇਹ ਗੱਲ ਗੁਪਤ ਰੱਖੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਹਵਾਈ, ਰੇਲ ਜਾਂ ਸੜਕ ਰਾਹੀਂ ਦਿੱਲੀ ਲਿਆਂਦਾ ਜਾ ਰਿਹਾ ਹੈ।

Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:    / abpsanjha  
Facebook:   / abpsanjha  
Twitter:   / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Комментарии

Информация по комментариям в разработке