Puadh Ki Vaar (Official Video) | Simiran Kaur Dhadli | New Punjabi song 2024

Описание к видео Puadh Ki Vaar (Official Video) | Simiran Kaur Dhadli | New Punjabi song 2024

Simiran Kaur Dhadli Presents her new punjabi song "Puadh Ki Vaar".

Song : Puadh Ki Vaar
Singer : Simiran Kaur Dhadli
Lyrics/Composer : Lakhbir Singh Daudpur
Music & Mix Master : Desi Trap Music
Dop - Harry Saini
2nd Dop - Harsimranjeet Brar
Aerials: Harsimranjeet Brar
Vfx - TheBrownprnt
Vfx Director - Abhishek Verma
Colorist - colorcraft.in
Concept | Direct | Edit - Channi
Video - Take13films
Project Managed By : Sahejpal Singh Sidhu
Special Thanx : Davinder Jarout, Aman Jarout & The Digital Pendu
Label- Simrian Kaur Dhadli
_______________________________________________________

Listen to Puadh Ki Vaar on all audio streaming platforms :-
_______________________________________________________

♪ ITunes-   / puadh-ki-vaar-single  
♪ Apple Music-   / puadh-ki-vaar-single  
♪ Spotify- https://open.spotify.com/track/6HGtJU...
♪Amazon Music-https://music.amazon.in/albums/B0DPZW...
♪ YT Music-    • Album - Puadh Ki Vaar  
♪ Jio Savaan- https://www.jiosaavn.com/song/puadh-k...

_______________________________________________________

Subscribe the channel :    / @simirankaurdhadli  
Instagram for New Updates :   / simirankaur_dhadli  
Facebook :   / simirankdhadli  
Snapchat :   / simirankdhadli  
Twitter :   / simirank_dhadli  

For any inquiries (+91) 9878839338


( ਪੁਆਧ ਕੀ ਵਾਰ)
ਰਚਨਾ:- ਲਖਬੀਰ ਸਿੰਘ ਦੌਦਪੁਰ


ਮ੍ਹਾਨੂੰ ਮਾਣ ਪੁਆਧੀ ਹੋਣ ਕਾ,
ਮ੍ਹਾਰਾ ਵਿਰਸਾ ਬੜਾ ਅਮੀਰ।
ਉਰੈ ਪੰਥ ਖ਼ਾਲਸਾ ਸਾਜਿਆ-੨
ਮ੍ਹਾਰੇ ਬਾਜਾਂ ਵਾਲੇ ਪੀਰ।

ਉਰੈ ਗੜ੍ਹੀ ਹੋਈ ਚਮਕੌਰ ਕੀ-੨
ਜਦ ਜ਼ੁਲਮ ਕੀ ਹੋਈ ਅਖ਼ੀਰ।

ਅਜੀਤ ਜੁਝਾਰ ਤੇ ਰਣਮਾ ਜੂਝਗੇ-੨
ਫੜ ਬਰਛਾ ਅਰ ਸ਼ਮਸ਼ੀਰ।

ਮੇਰੇ ਕਲਗੀਧਰ ਦਸ਼ਮੇਸ਼ ਨੇ-੨
ਢੱਕਿਆ ਨੀ ਪੁੱਤਰਾਂ ਕਾ ਸ਼ਰੀਰ।

ਉਰੈ ਬੰਦੇ ਕਾ ਖੰਡਾ ਖੜਕਿਆ-੨
ਢਾਹ ਲੀਆ ਸਰਹੰਦ ਵਜ਼ੀਰ।

ਉਰੈ ਯੁੱਧ ਹੋਇਆ ਮਹਾਂਭਾਰਤ ਕਾ-੨
ਲੜੇ ਕੌਰੂ ਪਾਂਡੂ ਬੀਰ।

ਫੇਰ ਗੀਤਾ ਕਹੀ ਕ੍ਰਿਸਨ ਨੇ-੨
ਜਦ ਅਰਜਣ ਗੇਰ ਗਿਆ ਤੀਰ।

ਰੈ ਕਹਾ ਕੌਤਕ ਕਰ ਗਿਆ ਛੋਕਰਾ-੨
ਜਿਹੜਾ ਅਭਿਮੰਨਿਊ ਤਾ ਬੀਰ।

ਯੋਧਾ ਚੱਕਰਵਿਉ ਮਾ ਬੜ ਗਿਆ-੨
ਭਾਰੀ ਕੌਰ ਦਲਾਂ ਨੂੰ ਚੀਰ।

ਉਰੈ ਭੀਸਮ ਸੇਜ ਪਾ ਸੌਂ ਗਿਆ-੨
ਰਗ-ਰਗ ਮਾ ਖਾ ਕਾ ਤੀਰ।

ਮ੍ਹਾਨੂੰ ਮਾਣ ਪੁਆਧੀ ਹੋਣ ਕਾ-੨
ਮ੍ਹਾਰਾ ਵਿਰਸਾ ਬੜਾ ਅਮੀਰ।

ਉਰੈ ਕੂਏ ਪਵਿੱਤਰ ਬਉੜੀਆਂ-੨
ਅਰ ਅੰਮ੍ਰਿਤ ਵਰਗਾ ਨੀਰ।

ਉਰੈ ਮਾਂ ਗੁਜਰੀ ਕੇ ਪੇਕੇ ਪਿਆਰਾ ਪਿੰਡ ਵਸੈ ਲਖਨੌਰ,
ਨੱਗਰ ਕਰਿਆ ਪਵਿੱਤਰ ਪੰਜੋਖਰਾ ਸਾਹਿਬ ਹਰਿਕ੍ਰਿਸ਼ਨ ਜੀ ਪੀਰ।

ਡਾਂਗਰੀ, ਘੱਗਰ ਸਿੰਜਾਂ ਜਿੰਮੀ ਨੂੰ-੨
ਭਾਈ ਸੁਗੰਧਾ ਭਰੀ ਸਮੀਰ।

ਮ੍ਹਾਨੂੰ ਰੰਗ ਦੀਏ ਕਰਤਾਰ ਨੇ-੨
ਹਮ੍ਹ ਹੁੰਦੇ ਨੀ ਦਿਲਗੀਰ।

ਨਿੰਬੁ ,ਨਿੰਬ, ਨਸੂੜੇ, ਅੰਬ, ਫਲ਼-੨
ਜਾਮਣਾ, ਕਿੱਕਰ, ਜੰਡ, ਕਰੀਰ।

ਖਾ ਲਿਓ ਸਾਗ ਮੱਕੀ ਕੀ ਰੋਟੀਆਂ-੨
ਪੂੜੇ, ਗੁਲਗਲੇ,ਦਲੀਆ, ਖੀਰ।

ਲੱਸੀ, ਮੱਖਣ, ਦੁੱਧ ਅਰ ਦਹੀਂ ਰੈ-੨
ਮ੍ਹਾਰਾ ਘਰ ਕਾ ਹੋਆ ਪਨੀਰ।

ਮ੍ਹਾਰੇ ਬਾਬੇ ਬਲੀ ਬਜ਼ੁਰਗ ਤੇ-੨
ਜਿਨ੍ਹਾਂ ਕੇ ਥੰਮਾਂ ਜਿਹੇ ਸਰੀਰ।

ਮ੍ਹਾਨੂੰ ਮਾਣ ਪੁਆਧੀ ਹੋਣ ਕਾ-੨
ਮ੍ਹਾਰਾ ਵਿਰਸਾ ਬੜਾ ਅਮੀਰ।

ਉਰੈ ਲੋਕ ਰੈ ਸੋਨਾ ਕੱਢਣੇ-੨
ਜਿੰਮੀ ਕੀ ਛਾਤੀ ਚੀਰ।

ਪੜਗੀ ਤਿੰਨ-ਤਿੰਨ ਮੰਜਲੀ ਕੋਠੀਆਂ-੨
ਜਿਥੈ ਹੋਐਂ ਤੇ ਕਦੀ ਸ਼ਤੀਰ।

ਮ੍ਹਾਰੇ ਲੋਕ ਬੜੇ ਦਰਵੇਸ ਸੇ-੨
ਜਿੱਤਰਾਂ ਸਾਧੂ, ਸੰਤ, ਫ਼ਕੀਰ।

ਹੋ ਲੀਏ ਮੀਂਹੇ ਮੱਲ ਜਟਵਾੜੀਏ-੨
ਛਿੰਜਾਂ ਖਾੜਿਆਂ ਕੇ ਤੇ ਮੀਰ।

ਕਿਆ ਰੀਸਾਂ ਡੂਮਛੇੜੀ ਕੇ ਮੱਲ ਕੀ-੨
ਉਸਕੇ ਪਿੱਛੈ ਚਲੈ ਵਹੀਰ।

ਚਰਚੇ ਬੜੇ ਗੁਰਲਾਲ ਘਨੌਰ ਕੇ-੨
ਕੌਡੀ ਪਾਈ ਖਿੱਚ ਲਕੀਰ।

ਇਕ ਬੈਰੋਪੁਰੀਆ ਰੱਬੀ ਤਾ -੨
ਦੁੱਸਰੇ ਬੈਦਵਾਣ ਮ੍ਹਾਰੇ ਵੀਰ।

ਆਸਾ ਰਾਮ ਸੋਹਾਣਾ,ਕੁੰਭੜਾ -੨
ਸੱਚ ਕੀ ਕਰੈ ਤਾ ਉਹ ਤਕਰੀਰ।

ਪੁਆਧ ਕੀ ਜੰਮੀ ਜਾਈਆਂ ਕੀ ਰੀਸ ਕਿਆ-੨
ਜਿੱਤਰਾਂ ਸੋਹਣੀ ,ਸੱਸੀ, ਹੀਰ।

ਮਿਣਤੀ, ਕਿਰਤੀ, ਸਿਰੜੀ ਛੋਕਰੇ-੨
ਪੁਆਧ ਕੀ ਬਦਲ ਦਈ ਤਸਵੀਰ।

ਲੋਕੋ ਮਾਈਆਂ ਮ੍ਹਾਰੀ ਰੂਪ ਰੱਬ ਕੇ-੨
ਇਨਕੀ ਅੰਮ੍ਰਿਤ ਜਹੀ ਤਸੀਰ।

ਮ੍ਹਾਰੇ ਬਾਪੂ ਭਰੇਵੇ ਅਣਖ ਕੇ-੨
ਜਿਉਂਦੀ ਜਾਗਦੀ ਸਦਾ ਜ਼ਮੀਰ।

ਮ੍ਹਾਰੀ ਬੋਲੀ ਮ੍ਹਾਰੀ ਪਛਾਣ ਰੈ-੨
ਅਰ ਯੋਹੀ ਮ੍ਹਾਰੀ ਜਗੀਰ।

ਲੋਕੋ ਵਾਰ ਪੁਆਧ ਕੀ ਲਿਖ ਗਿਆ-੨
ਛੋਕਰਾ ਦੌਦਪੁਰ ਆਲ਼ਾ ਲਖਬੀਰ।

ਮ੍ਹਾਨੂੰ ਮਾਣ ਪੁਆਧੀ ਹੋਣ ਕਾ
ਮ੍ਹਾਰਾ ਵਿਰਸਾ ਬੜਾ ਅਮੀਰ
ਮ੍ਹਾਰਾ ਵਿਰਸਾ ਬੜਾ ਅਮੀਰ............

#simirankaurdhadli #newpunjabisong #latestpunjabisongs #trending #trendingpunjabisong #puadhkivaar #bigloss #Timehaini #Jatti #dupattadrill #thewomanking #baroodwargi

Комментарии

Информация по комментариям в разработке