70 ਸਾਲ ਦਾ ਬਜੁਰਗ ਕਿਸਾਨ ਅੱਜ ਵੀ ਬਲਦਾਂ ਨਾਲ ਕਰਦਾ ਹੈ ਵਾਹੀ-ਖੇਤੀ। seventy years old farmers ।

Описание к видео 70 ਸਾਲ ਦਾ ਬਜੁਰਗ ਕਿਸਾਨ ਅੱਜ ਵੀ ਬਲਦਾਂ ਨਾਲ ਕਰਦਾ ਹੈ ਵਾਹੀ-ਖੇਤੀ। seventy years old farmers ।

ਜਿੱਥੇ ਅਜੋਕੇ ਦੌਰ ਵਿਚ ਖੇਤੀ ਬਾੜੀ ਵਿਚ ਆਏ ਬਦਲਆ ਨੇ ਖੇਤੀ ਬਾੜੀ ਵਿਚ ਬਹੁਤ ਨਿਖਾਰ ਲਿਆਦਾ ਸਾਇੰਸ ਦੀਆਂ ਨਵੀਆਂ ਕਾਢਾਂ ਨੇ ਖੇਤੀ ਬਾੜੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ । ਖੇਤੀ ਬਾੜੀ ਵਿਚ ਹੋਏ ਇਸ ਬਦਲਾਅ ਨੂੰ ਹਰੀ ਕ੍ਰਾਂਤੀ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ ਹੈ । ਅਜੋਕੇ ਦੌਰ ਵਿਚ ਕਿਸਾਨ ਨਵੇਂ ਖੇਤੀ ਬਾੜੀ ਦੇ ਸੰਦਾਂ ਨਾਲ ਵਾਹੀ ਕਰ ਰਹੇ ਹਨ ਅਤੇ ਖੇਤੀਬਾੜੀ ਨੂੰ ਅੱਗੇ ਵਧਾ ਰਹੇ ਹਨ । ਜਿਥੇ ਖੇਤੀਬਾੜੀ ਵਿਚ ਨਵੇਂ ਨਵੇਂ ਸੰਦਾਂ ਨਾਲ ਕਿਸਾਨ ਖੇਤੀ ਬਾੜੀ ਕਰ ਰਹੇ ਹਨ ਓੁਥੇ ਕੁੱਝ ਕਿਸਾਨ ਹਾਲੇ ਵੀ ਹਨ ਜਿਹਨਾਂ ਨੇ ਹਾਲੇ ਵੀ ਆਪਣੇ  ਪੁਰਾਣੇ ਵਿਰਾਸਤੀ ਢੰਗ ਨਾਲ ਖੇਤੀ ਕਰਨ ਦੇ ਤਰੀਕੇ ਅਤੇ ਪੁਰਾਣੇ ਸੰਦ  ਸੰਭਾਲ ਕੇ ਰੱਖੇ ਹੋਏ ਹਨ । ਹਲਕਾ ਜੰਡਿਆਲਾ ਗੁਰੂ ਦੇ ਨਾਲ ਲੱਗਦੇ ਨਾਮਵਰ ਬਾਰਾਂ ਪੱਤੀਆਂ ਦੇ ਪਿੰਡ ਬੰਡਾਲੇ ਦੀ ਪੱਤੀ ਮਹਿਸੂਰ ਕੀ ਦਾ ਰਹਿਣ ਵਾਲਾ ਬਹੁਤ ਮੇਹਨਤੀ ਕਿਸਾਨ ਬਲਕਾਰ ਸਿੰਘ ਪੁਤਰ ਚੰਨਣ ਸਿੰਘ ਓੁਮਰ  70 ਸਾਲ ਜੋ ਅੱਜ ਵੀ ਪੁਰਾਣੇ ਸੰਦਾਂ ਨਾਲ ਅਤੇ ਬਲਦਾਂ ਨਾਲ ਵਾਹੀ ਕਰਦਾ ਹੈ ਓਸ ਕੋਲ ਦੋ ਬੋਲਦ , ਹੱਲ ,ਪੰਜਾਲੀ,ਸੁਹਾਗੀ, ਕਰਾਹੀ , ਹਨ ਜਿਹਨਾਃ ਨਾਲ ਓੁਹ ਖੇਤੀ- ਬਾੜੀ ਕਰ ਰਿਹਾ ਹੈ । ਬਲਕਾਰ ਸਿੰਘ ਨੇ ਦੱਸਿਆ ਕਿ ਓੁਹ ਪਿੰਡ ਵਿਚ ਕੱਲਾ ਕਿਸਾਨ ਹੈ ਜੋ ਬਲਦਾਂ ਨਾਲ ਵਾਹੀ ਕਰਦਾ ਓਸਦੇ ਕੋਲ ਸੱਤ ਕਿਲੇ ਪੈਲੀ ਹੈ  । ਬਲਕਾਰ ਸਿੰਘ ਪੁਰਾਣੇ ਸਮਿਆਂ ਵਾਂਗ ਹੀ ਵਾਹੀ ਬਿਜਾਈ ਵੇਲੇ ਤੜਕੇ ਚਾਰ- ਪੰਜ ਵਜੇ ਓੁੱਠ ਕੇ ਖੇਤਾਂ ਵਿਚ ਹਲ ਵਾਹੁਣ ਵਾਸਤੇ ਤੁਰ ਪੈਂਦਾ ਹੈ । ਕਿਸਾਨ ਬਲਕਾਰ ਸਿੰਘ ਕਣਕ ਦੀ ਬਿਜਾਈ ਅਤੇ ਝੋਨਾਂ ਲਗਾਓੁਣ ਵਾਸਤੇ ਬਲਦਾਂ ਨਾਲ ਕੱਦੂ ਕਰਦਾ ਹੈ । ਅਨਿਆਂ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕਰਾਈਬ ਜਰੂਰ ਕਰੋ ਜੀ ਕਦੀ ਫਿਰ ਮਿਲਾਂਗੇ।
ਇਸੇ ਤਰਾਂ ਦੀ ਪੁਰਾਣੀ ਯਾਦ ਤੁਸੀ ਹੇਠ ਦਿੱਤੇ ਲਿੰਕ ਨੂੰ ਟੱਚ ਕਰਕੇ ਵੇਖ ਸਕਦੇ ਹੋ ਬਹੁਤ ਮਿਹਨਤ ਨਾਲ ਬਣਾਈ ਹੈ ਸ਼ੇਅਰ ਜਰੂਰ ਕਰ ਦੇਣਾ ਅੱਗੇ ਜੀ ਧੰਨਵਾਦ
   • 60 ਸਾਲ ਤੋਂ ਅਜੇ ਵੀ ਟਾਂਗਾ ਚਲਾ ਰਹੇ ਬਾਪੂ ...  

Комментарии

Информация по комментариям в разработке