Kahlil Gibran
Lebanese-American writer and poet
ਖ਼ਲੀਲ ਜਿਬਰਾਨ ਆਪਣਾ ਇੱਕ ਸੁਪਨਾ ਲਿਖਦਾ ਹੈ।
ਕਹਿੰਦਾ, "ਸੁਪਨੇ 'ਚ ਮੈਂ ਕੀ ਦੇਖਦਾ ਹਾਂ? ਇੱਕ ਬਹੁਤ ਵੱਡੀ ਸ਼ੋਭਾ ਯਾਤਰਾ, ਕਈ ਸੁਭਾਏਮਾਨ ਹਸਤੀਆਂ ਦੀ ਨਿਕਲ ਰਹੀ ਹੈ।" ਬੜਾ ਵੱਡਾ ਜਲੂਸ।
ਪਹਿਲੇ ਮਹਾਨ ਭਾਵ ਪਾਲਕੀ 'ਚ ਬੈਠੇ ਨੇ। ਮੋਢਿਆਂ 'ਤੇ ਇਹ ਪਾਲਕੀ ਸੈਂਕੜੇ ਮਨੁੱਖਾਂ ਨੇ ਚੁੱਕੀ ਹੋਈ ਹੈ। ਅੱਗੇ ਹਜ਼ਾਰਾਂ, ਪਿੱਛੇ ਹਜ਼ਾਰਾਂ। ਢੋਲ-ਢਮੱਕੇ, ਪੂਜਾ-ਪ੍ਰਤਿਸ਼ਠਾ, ਫੁੱਲਾਂ ਦੀ ਵਰਖਾ।
ਤੇ ਕਹਿੰਦਾ ਸੁਪਨੇ 'ਚ ਹੀ ਮੈਂ ਪੁੱਛਿਆ, "ਇਹ ਕੌਣ? ਇਹ ਕੌਣ ਹੈ ਜਿਨ੍ਹਾਂ ਨੂੰ ਇਤਨੇ ਸਜਦੇ ਹੋ ਰਹੇ ਨੇ? ਇਹ ਕੌਣ ਹੈ ਜਿਨ੍ਹਾਂ ਦੇ ਅੱਗੋਂ ਇਤਨੇ ਦੀਵੇ ਜਗ੍ਹਾਏ ਜਾ ਰਹੇ ਨੇ? ਇਹ ਕੌਣ ਹੈ ਜਿਨ੍ਹਾਂ ਦੇ ਉੱਤੇ ਇਤਨੇ ਮਨੁੱਖ ਚੌਰ ਕਰ ਰਹੇ ਨੇ ਅਤੇ ਜਿਨ੍ਹਾਂ ਨੂੰ ਲੰਬੀ ਡੰਡੋਤ ਕਰ ਰਹੇ ਨੇ?"
ਸਾਰਿਆਂ ਨੇ ਦੱਸਿਆ, "ਇਹ ਮੂਸਾ ਨੇ, ਪੈਗ਼ੰਬਰੀ ਪੁਰਸ਼ ਨੇ।"
ਲੰਘ ਗਈ ਇਹ ਸਵਾਰੀ, ਦੂਸਰੀ ਆ ਰਹੀ ਹੈ।
ਇਸ ਸਵਾਰੀ ਨਾਲ ਵੀ ਹਜ਼ਾਰਾਂ ਦੀ ਭੀੜ। ਬੜਾ ਇਕੱਠ, ਬੜੇ ਸਜਦੇ, ਬੜੀ ਸੁਗੰਧ ਖਿਲੇਰੀ ਜਾ ਰਹੀ ਹੈ। ਪੁਸ਼ਪ ਦੀ ਵਰਖਾ ਹੋ ਰਹੀ ਹੈ, ਪੁੱਛਿਆ, "ਇਹ ਕੌਣ?" "
ਈਸਾ ਨੇ, ਇਹ ਈਸਾ ਹੈ।"
ਲੇਕਿਨ ਇਹ ਜਲੂਸ ਤੇ ਬਹੁਤ ਵੱਡਾ ਹੈ।
ਆ ਰਹੀ ਹੈ ਤੀਸਰੀ ਸਵਾਰੀ। ਬਹੁਤ ਵੱਡੀ ਮਖਲੂਕ, ਬਾਰ-ਬਾਰ ਸਜਦੇ, ਬਾਰ-ਬਾਰ ਜੈਕਾਰਿਆਂ ਦੀ ਧੁਨ, ਬਾਰ-ਬਾਰ ਨਮਸਕਾਰ, ਸਲਾਮ। ਚਾਰੋਂ ਪਾਸੇ ਅਤਰ, ਫੁਲੇਲ ਛਿੜਕਿਆ ਜਾ ਰਿਹਾ ਹੈ। ਅਤੇ ਹੀਰੇ, ਮੋਤੀ ਤੱਕ ਵੀ ਨਿਸ਼ਾਵਰ ਕੀਤੇ ਜਾ ਰਹੇ ਨੇ। ਪੁੱਛਿਆ, "ਇਹ ਕੌਣ?" "ਇਹ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਹਨ।"
ਫਿਰ ਜਰ-ਦਰਸ ਦੀ ਸਵਾਰੀ ਲੰਘੀ। ਬੜੀ ਭਾਰੀ ਭੀੜ। ਬੜਾ ਸੁੰਦਰ ਰੱਥ, ਬੜੇ ਖੂਬਸੂਰਤ ਘੋੜੇ, ਅਤੇ ਬੜੀ ਸ਼ਿੰਗਾਰੀ ਹੋਈ ਹੈ ਬੱਗੀ।
ਲੰਘ ਗਿਆ ਜਦ ਇਹ ਜਲੂਸ, ਇੱਕ ਹੋਰ ਸਵਾਰੀ ਆ ਰਹੀ ਹੈ। ਨਾ ਅੱਗੇ ਭੀੜ, ਨਾ ਪਿੱਛੇ ਭੀੜ, ਨਾ ਕੋਈ ਸਜਦੇ, ਨਾ ਪੁਸ਼ਪ ਮਾਲਾ, ਨਾ ਫੁੱਲਾਂ ਦੀ ਵਰਖਾ, ਨਾ ਅਤਰ, ਫੁਲੇਲ ਦਾ ਛਿੜਕਣਾ। ਪਾਲਕੀ ਵਿੱਚ ਬੈਠੀ ਤੇ ਕੋਈ ਰੂਹਾਨੀ ਰੂਹ ਹੈ। ਉਸਦਾ ਵੇਖਣਾ ਪ੍ਰਭਾਵਿਤ ਕਰਦਾ ਹੈ। ਉਸਦੀ ਹੋਂਦ ਮੁਤਾਸਰ ਕਰਦੀ ਹੈ। ਪਰ ਅੱਗੇ ਵੀ ਕੋਈ ਨਹੀਂ, ਪਿੱਛੇ ਵੀ ਕੋਈ ਨਹੀਂ। ਦੋ-ਚਾਰ ਮਨੁੱਖਾਂ ਨੇ ਇੱਕ ਛੋਟੀ ਜਿਹੀ ਪਾਲਕੀ ਚੁੱਕੀ ਹੋਈ ਹੈ। ਖਲੀਲ ਜਿਬਰਾਨ ਪੁੱਛਦਾ ਹੈ, "ਇਹ ਕੌਣ ਮਹਾਨ ਭਾਵ ਹਨ? ਇਨ੍ਹਾਂ ਨੂੰ ਕੀ ਸ਼ੌਕ ਪੈ ਗਿਆ ਇਸ ਸ਼ੋਭਾ ਯਾਤਰਾ ਦੇ ਨਾਲ ਚੱਲਣ ਦਾ? ਜਦ ਕੋਈ ਨਾਲ ਚੱਲਣ ਨੂੰ ਤਿਆਰ ਵੀ ਨਹੀਂ। ਨਾ ਅੱਗੇ, ਨਾ ਪਿੱਛੇ, ਇਹ ਕੌਣ?" ਜਿਨ੍ਹਾਂ ਨੇ ਪਾਲਕੀ ਚੁੱਕੀ ਹੋਈ ਸੀ, ਉਨ੍ਹਾਂ ਨੇ ਇੱਕ ਆਵਾਜ਼ ਹੋ ਕੇ ਕਿਹਾ, "ਇਹ ਖੁਦਾ ਹੈ।"
ਅੱਖ ਖੁੱਲ੍ਹ ਗਈ ਖਲੀਲ ਜਿਬਰਾਨ ਦੀ, ਅਤੇ ਇਹ ਕਹਿੰਦਾ-
ਮੈਂ ਸੁਪਨਾ ਲਿਖਣ ਤੇ ਮਜਬੂਰ ਹਾਂ।
ਖੁਦਾ ਨਾਲ ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ। ਇਹ ਗੱਲ ਵੱਖਰੀ ਹੈ, ਖੁਦਾ ਸਾਰਿਆਂ ਨਾਲ ਹੈ, ਸਾਰਿਆਂ ਨਾਲ ਹੈ, ਸਾਰਿਆਂ ਨਾਲ ਹੈ। ਉਸ ਨਾਲ ਕੋਈ ਵੀ ਨਹੀਂ....... !!!!!!!
ਸੰਤ ਸਿੰਘ ਮਸਕੀਨ
(ਪੂਰੀ ਕਹਾਣੀ ਵੀਡੀਓ ਵਿਚ ਹੈ)
#gurukibani #maskeenji #katha
ਖਲੀਲ ਜਿਬਰਾਨ ਦਾ ਸੁਪਨਾ | Khalil Jibran Da Supna | Maskeen Ji | Guru Ki Bani
Giani Sant Singh ji Maskeen
#maskeenji
#punjabi
#gurukibani
#sikhstory
#sikhguru
#love
#sikhistory
#katha
#gurukibani
#devotional
Maskeen Ji, Giani Sant Singh Ji Maskeen, Gyani Sant Singh Ji, Maskeen Ji Katha, Maskin Ji, Panth Ratan, Sant Singh Ji Maskeen, Sant Maskeen Ji, Sant Maskeen Singh Ji, Maskeen Ji Vichar, Gurbani Vichar, Gurmat Vichar, Katha, Gurbani, Gyan, Gyan Da Sagar, Shabad Sagar, Parmatma, God, Youtube, Official, Channel, Original, Love, Best, Vichar, Sant Maskeen, Sant Ji, Giani, Gyani, Prabhu, Sikh, khalsa, simran, gyan de sagar maskeen ji, katha maskeen ji, maskeen ji vichar, chinta na kar
Hi, thanks for watching our video
WEBSITE:- https://sites.google.com/view/gurpart...
ABOUT OUR CHANNEL
Our channel is about Gurbani
Check out our channel here:
/ gurpartaptv
Don’t forget to subscribe!
FIND US AT
/ gurpartaptv
GET IN TOUCH
FOLLOW US ON SOCIAL
Get updates or reach out to Get updates on our Social Media Profiles!
Facebook: / gurpartap.singh.90475069
Instagram: / gurpartap.013
Информация по комментариям в разработке