ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੇ ਪੰਜਾਬੀ ਸੰਗੀਤ ਤੋਂ ਇਲਾਵਾ ਫਿਲਮਾਂ ਵਿੱਚ ਵੀ ਆਪਣਾ ਧੜੱਲੇਦਾਰ ਅਭਿਨੈ ਨਿਭਾ ਕੇ ਆਪਣੀ ਅਦਾਕਾਰੀ ਦੀ ਵੱਖਰੀ ਛਾਪ ਛੱਡੀ ਹੈ। ਜਿਵੇ ਕਿ ਪੁੱਤ ਜੱਟਾਂ ਦੇ, ਉੱਚਾ ਦਰ ਬਾਬੇ ਨਾਨਕ ਦਾ, ਬਦਲਾ ਜੱਟੀ ਦਾ, ਜੱਟ ਜਿਊਣਾ ਮੌੜ, ਬਗਾਵਤ, ਹੰਕਾਰ, ਚੜ੍ਹਦਾ ਸੂਰਜ, ਟਰੱਕ ਡਰਾਈਵਰ, ਜੱਟ ਪੰਜਾਬ ਦਾ ਅਤੇ ਜੱਟ ਯੋਧੇ ਵਰਗੀਆਂ ਹੋਰ ਫਿਲਮਾਂ ਦੇ ਨਾਂ ਸ਼ਾਮਲ ਹਨ। ਉਨ੍ਹਾਂ ਇਕ ਹਿੰਦੀ ਫ਼ਿਲਮ ‘ਮੇਰਾ ਮੁਕੱਦਰ’ ਵਿਚ ਹਿੰਦੀ ਗੀਤ ਗਾਉਣ ਦਾ ਮਾਣ ਹਾਸਲ ਕੀਤਾ। ਉਸ ਸਮੇਂ ਵਿਰਲੇ ਪੰਜਾਬੀ ਗਾਇਕ ਨੂੰ ਹਿੰਦੀ ਫ਼ਿਲਮ ਵਿਚ ਗਾਉਣ ਦਾ ਮਾਣ ਮਿਲਦਾ ਸੀ, ਗੀਤ ਸੀ , ਮੇਰਾ ਮੁਕੱਦਰ ਸੰਵਾਰ ਦੇ, ਤੂੰ ਚਾਹੇ ਤੋਂ ਖ਼ੁਸ਼ੀਆਂ ਹਜ਼ਾਰ ਲੇ। ਜੇਕਰ ਸੁਰਿੰਦਰ ਛਿੰਦੇ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਸ ਨੇ ਇੱਕ ਨਹੀਂ ਦੋ ਨਹੀਂ ਬਲਕਿ ਸੈਂਕੜੇ ਗੀਤ ਰਿਕਾਰਡ ਕਰਵਾ ਕੇ ਆਪਣੇ ਨਾਂ ਦੀ ਵੱਖਰੀ ਮਿਸਾਲ ਕਾਇਮ ਕੀਤੀ। ਉਸ ਦੇ ਦਰਜਨਾਂ ਹਿੱਟ ਗੀਤਾਂ ਨੇ ਮੱਲੋ ਮੱਲੀ ਉਸ ਨੂੰ ਸਿਰਮੌਰ ਗਾਇਕ ਦਾ ਖਿਤਾਬ ਦਿਵਾ ਦਿੱਤਾ, ਜਿਵੇਂ ਕਿ ਉੱਚਾ ਬੁਰਜ ਲਾਹੌਰ ਦਾ, ਜੱਟ ਮਿਰਜ਼ਾ ਖਰਲਾਂ ਦਾ, ਪੁੱਤ ਜੱਟਾਂ ਦੇ, ਰੱਖ ਲਏ ਕਲੀਂਡਰ ਯਾਰਾਂ, ਦੋ ਊਠਾਂ ਵਾਲੇ, ਤਾਰਾ ਰਾਣੀ, ਇਹ ਮਿੱਤ ਕਿਸੇ ਦਾ ਨਾ, ਨੈਣਾਂ ਦੇ ਵਣਜਾਰੇ, ਜਿਊਣਾ ਮੌੜ, ਤੀਆਂ ਲੌਂਗੋਵਾਲ ਦੀਆਂ, ਜੱਗਾ ਜੱਟ, ਮੈਂ ਨਾ ਅੰਗਰੇਜ਼ੀ ਜਾਣਦੀ, ਦਿੱਲੀ ਸ਼ਹਿਰ ਦੀਆਂ ਕੁੜੀਆਂ, ਗੱਲਾਂ ਸੋਹਣੇ ਯਾਰ ਦੀਆਂ, ਬਾਬਿਆਂ ਦੇ ਚੱਲ ਚੱਲੀਏ, ਜੰਨ ਚੜ੍ਹੀ ਅਮਲੀ ਦੀ ਅਤੇ ਮੁੰਡੇ ਕਹਿਣ ਮਿਸ ਇੰਡੀਆ ਵਰਗੇ ਅਨੇਕਾਂ ਹੋਰ ਗੀਤ ਉਸ ਦੇ ਅਮਰ ਗੀਤ ਹਨ। ਉਸਨੇ ਚਰਚਿਤ ਗਾਇਕਾਵਾਂ ਅਨੁਰਾਧਾ ਪੌਡਵਾਲ, ਅਲਕਾ ਯਾਗਨਿਕ, ਕਵਿਤਾ ਕ੍ਰਿਸ਼ਨਾਮੂਰਤੀ, ਸਵਿਤਾ ਸਾਥੀ, ਨਰਿੰਦਰ ਬੀਬਾ, ਗੁਲਸ਼ਨ ਕੋਮਲ, ਸੁਖਵੰਤ ਸੁੱਖੀ, ਸੁਰਿੰਦਰ ਸੋਨੀਆ,ਰੰਜਨਾ, ਪਰਮਿੰਦਰ ਸੰਧੂ, ਕੁਲਦੀਪ ਕੌਰ ਆਦਿ ਨਾਲ ਗਾਇਆ ਤੇ ਕਈ ਦੇਸ਼ਾਂ ਵਿਚ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਛਿੰਦੇ ਦੇ ਸ਼ਾਗਿਰਦਾਂ ਵਿਚ ਅਮਰ ਸਿੰਘ ਚਮਕੀਲਾ, ਕੁਲਦੀਪ ਪਾਰਸ, ਸੋਹਣ ਸਿਕੰਦਰ, ਹਰਵਿੰਦਰ ਟਾਂਡੀ, ਪ੍ਰਦੀਪ ਸੂਬਾ, ਜਸਵਿੰਦਰ ਅਰਸ਼, ਪਰਸਨ ਨਕੋਦਰ, ਜੱਗਾ ਸੂਰਤੀਆ ਆਦਿ ਹਨ।
Информация по комментариям в разработке